ਨਵੀਂ ਦਿੱਲੀ : ਕਾਂਗਰਸ ਵੱਲੋਂ ਜੀ.ਐਸ.ਟੀ ਦੇ ਮਿਡਨਾਈਟ ਸੈਸ਼ਨ ਦੇ ਬਾਈਕਾਟ ਦਾ ਫੈਸਲਾ ਕੀਤਾ ਗਿਆ ਹੈ| ਕਾਂਗਰਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਕਾਂਗਰਸ ਨੇ ਇਹ ਐਲਾਨ ਕਰ ਦਿੱਤਾ ਕਿ ਉਹ ਇਸ ਅੱਧੀ ਰਾਤ ਦੇ ਸੈਸ਼ਨ ਵਿਚ ਹਿੱਸਾ ਨਹੀਂ ਲਵੇਗੀ|
ਇਸ ਤੋਂ ਪਹਿਲਾਂ ਟੀ.ਐਮ.ਸੀ ਅਤੇ ਡੀ.ਐਮ.ਕੇ ਵੱਲੋਂ ਵੀ ਇਸ ਜੀ.ਐਸ.ਟੀ ਦੇ ਸੈਸ਼ਨ ਸਬੰਧੀ ਬਾਈਕਾਟ ਕਰਨ ਦਾ ਐਲਾਨ ਕੀਤਾ ਹੋਇਆ ਹੈ|