ਰੁਖਸਾਨਾ ਪਿਛਲੇ ਇੱਕ ਹਫ਼ਤੇ ਤੋਂ ਆਮਿਰ ਖਾਨ ਦੀ ਫ਼ਿਲਮ ‘ਦੰਗਲ’ ਦੇਖਣ ਦੀ ਜਿੱਦ ਪਤੀ ਸੋਨੂੰ ਨੂੰ ਕਰ ਰਹੀ ਸੀ ਪਰ ਸੋਨੂੰ ਆਪਣੇ ਕੰਮ ਵਿੱਚ ਬਿਜ਼ੀ ਸੀ, ਇਸ ਕਰਕੇ ਉਹ ਪਤਨੀ ਨੂੰ ਫ਼ਿਲਮ ਦਿਖਾਉਣ ਦੇ ਲਈ ਵਕਤ ਨਾ ਕੱਢ ਸਕਿਆ। ਪਤਨੀ ਦੇ ਕਾਫ਼ੀ ਕਹਿਣ ਤੋਂ ਬਾਅਦ ਉਸ ਨੇ 2 ਜਨਵਰੀ 2017 ਨੂੰ ਉਸਨੂੰ ਫ਼ਿਲਮ ਦਿਖਾਉਣ ਦਾ ਵਾਅਕਾ ਕੀਤਾ। ਇੰਨਾ ਹੀ ਨਹੀਂ, ਉਸ ਨੇ 2 ਜਨਵਰੀ ਨੂੰ ਸ਼ਾਮ ਦੇ ਸ਼ੋਅ ਦੀਆਂ 2 ਟਿਕਟਾਂ ਬੁੱਕ ਕਰਵਾ ਦਿੱਤੀਆਂ। ਟਿਕਟ ਬੁੱਕ ਹੋ ਜਾਣ ਤੇ ਰੁਖਸਾਨਾ ਬਹੁਤ ਖੁਸ਼ ਹੋਈ।
2 ਜਨਵਰੀ ਨੂੰ ਰੁਖਸਾਨਾ ਅਤੇ ਉਸਦੇ ਪਤੀ ਸੋਨੂੰ ਨੂੰ ਸ਼ਾਮ ਦੇ ਸ਼ੋਅ ਵਿੱਚ ਪਿਕਚਰ ਦੇਖਣ ਜਾਣਾ ਸੀ। ਇਸ ਕਰਕੇ ਰੁਖਸਾਨਾ 3 ਵਜੇ ਦੇ ਕਰੀਬ ਤਿਆਰ ਹੋ ਗਈ। ਉਹ ਪਤੀ ਨੂੰ ਵੀ ਤਿਆਰ ਹੋਣ ਲਈ ਵਾਰ-ਵਾਰ ਕਹਿ ਰਹੀ ਸੀ ਪਰ ਉਹ ਵਾਟਸਐਪ ਤੇ ਕਿਸੇ ਨਾਲ ਚੈਟਿੰਗ ਕਰਾਿ ਰਿਹਾ। ਰੁਖਸਾਨਾ ਦੇ ਕਹਿਣ ਤੇ ਫ਼ੋਨ ਟੇਬਲ ਤੇ ਰੱਖ ਕੇ ਉਹ ਨਹਾਉਣ ਲਈ ਬਾਥਰੂਮ ਵਿੱਚ ਵੜ ਗਿਆ। ਇਸ ਤੋਂ ਬਾਅਦ ਰੁਖਸਾਨਾ ਆਪਣੀ ਢਾਈ ਸਾਲ ਦੀ ਬੇਟੀ ਸੋਨੀ ਨੁੰ ਵੀ ਤਿਆਰ ਕਰਨ ਲੱਗੀ।
ਉਸੇ ਵਕਤ ਦਰਵਾਜ਼ੇ ਤੇ ਹਲਕੀ ਜਿਹੀ ਦਸਤਕ ਨਾਲ ਕਿਸੇ ਨੇ ਆਵਾਜ਼ ਲਗਾਈ, ਭਾਬੀ ਘਰ ਵਿੱਚ ਹੀ ਹੋ ਕੀ?
ਕੌਣ? ਰੁਖਸਾਨਾ ਨੇ ਪੁੱਛਿਆ।
ਮੈਂ ਹਾਂ ਇਛਾ, ਇੱਕ ਪਤਲਾ ਜਿਹਾ ਲੜਕੇ ਅੰਦਰ ਆਇਆ।
ਤੁਸੀਂ ਕਿੱਥੇ ਸੀ, 2 ਦਿਨ ਤੋਂ ਦਿੱਸੇ ਨਹੀਂ। ਰੁਖਸਾਨਾ ਨੇ ਆਪਣਾ ਦੁਪੱਟਾ ਛਾਤੀ ਤੇ ਠੀਕ ਕਰਦੇ ਹੋਏ ਪੁੱਛਿਆ।
ਇੱਕ ਵੱਡਾ ਪ੍ਰੋਗਰਾਮ ਸੀ ਭਾਬੀ। ਆਪਣੀ ਮੰਡਲੀ ਦੇ ਨਾਲ ਮੈਂ ਉਸ ਵਿੱਚ ਗਿਆ ਸੀ। ਇੱਧਰ ਆਉਣ ਦਾ ਵਕਤ ਨਹੀਂ ਮਿਲਿਆ। ਕਹਿ ਕੇ ਇਛਾ ਉਰਫ਼ ਰਾਕੇਸ਼ ਰੁਖਸਾਨਾ ਦੀ ਲੜਕੀ ਸੋਨੀ ਦੇ ਕੋਲ ਬੈਠ ਗਿਆ।
ਰੁਖਸਾਨਾ ਚਾਹ ਬਣਾਉਣ ਲੲ ਤੁਰ ਪਈ। ਰੁਖਸਾਨਾ ਨੇ ਹਾਲੇ ਚਾਹ ਗੈਸ ਤੇ ਚੜ੍ਹਾਈ ਹੀ ਸੀ ਕਿ ਇਛਾ ਦੀ ਆਵਾਜ਼ ਕੰਨ ਵਿੱਚ ਪਈ, ਭਾਬੀ ਮੈਂ ਸੋਨੀ ਨੂੰ ਚਾਕਲੇਟ ਦਿਵਾਉਣ ਲਈ ਦੁਕਾਨ ਤੇ ਲਿਜਾਂਦਾ ਹਾਂ।
ਚਾਹ ਬਣੀ ਤਾਂ ਸੋਨੂੰ ਵੀ ਨਹਾ ਕੇ ਆ ਗਿਆ। ਉਸਦੀ ਨਜ਼ਰ ਸੋਨੀ ਤੇ ਗਈ ਤਾਂ ਰੁਖਸਾਨਾ ਨੂੰ ਪੁੱਛਿਆ, ਸੋਨੀ ਕਿੱਥੇ ਹੈ?
ਇਛਾ ਆਇਆ ਹੈ, ਉਹੀ ਉਸਨੂੰ ਚਾਕਲੇਟ ਦਿਵਾਉਣ ਦੁਕਾਨ ਤੇ ਲੈ ਗਿਆ ਹੈ। ਚਾਹ ਵੀ ਉਸੇ ਨੇ ਬਣਵਾਈ ਹੈ। ਤਿਆਰ ਹੋਣ ਤੋਂ ਬਾਅਦ ਸੋਨੂੰ ਨੇ ਚਾਹ ਪੀ ਲਈ ਪਰ ਇਛਾ ਸੋਨੀ ਨੂੰ ਲੈ ਕੇ ਵਾਪਸ ਨਾ ਆਇਆ ਤਾਂ ਸੋਨੂੰ ਦੀ ਪਤਨੀ ਨੇ ਕਿਹਾ, ਚਾਹ ਵੀ ਠੰਡੀ ਹੋ ਗਈ, ਕਿੱਥੇ ਗਿਆ ਇਹ ਇਛਾ?
ਰੁਖਸਾਨਾ ਦੁਕਾਨ ਵਾਲਿਆਂ ਕੋਲ ਪਹੁੰਚੀ  ਅਤੇ ਦੁਕਾਨਦਾਰ ਤੋਂ ਪੁੱਛਿਆ ਪਰ ਉਹਨਾਂ ਨੇ ਕਿਹਾ ਕਿ ਇਛਾ ਇੱਥੇ ਉਸਦੀ ਲੜਕੀ ਨਾਲ ਨਹੀਂ ਆਇਆ।
ਇਸ ਤਰ੍ਹਾਂ ਇੱਕ ਇੱਕ ਕਰਕੇ ਮੁਹੱਲੇ ਦੀਆਂ ਸਾਰੀਆਂ ਦੁਕਾਨਾਂ ਦੇਖ ਲਈਆਂ ਪਰ ਇਛਾ ਕਿਤੇ ਨਜ਼ਰ ਨਾ ਆਇਆ। ਬਾਅਦ ਵਿੱਚ ਥੱਕ ਹਾਰ ਕੇ ਉਹ ਉਦਾਸ ਚਿਹਰਾ ਲੈ ਕੇ ਘਰ ਆਈ, ਉਸ ਨੇ ਪਤੀ ਨੂੰ ਦੱਸਿਆ, ਇਛਾ ਮੁਹੱਲੇ ਦੀ ਕਿਸੇ ਦੁਕਾਨ ਤੇ ਨਹੀਂ ਹੈ। ਪਤਾ ਨਹੀਂ ਬੇਟੀ ਨੂੰ ਕਿੱਥੇ ਲੈ ਗਿਆ ਹੈ।
ਇੰਨਾ ਸੁਣਦੇ ਹੀ ਸੋਨੂੰ ਘਬਰਾ ਗਿਆ। ਇਹ ਅੱਜ ਸਾਡਾ ਪ੍ਰੋਗਰਾਮ ਰੱਦ ਕਰਵਾ ਦੇਵੇਗਾ। ਤੂੰ ਉਸ ਨਾਲ ਲੜਕੀ ਨੂੰ ਨਹੀਂ ਭੇਜਣਾ ਸੀ।
ਉਹ ਜਦੋਂ ਵੀ ਆਉਂਦਾਸੀ ਸੋਨੀ ਨੂੰ ਚਾਕਲੇਟ ਦਿਵਾਉਣ ਦੁਕਾਨ ਤੇ ਲੈ ਜਾਂਦਾ ਸੀ। ਮੈਂ ਸੋਚਿਆ 5-10 ਮਿੰਟ ਵਿੱਚ ਆ ਜਾਵੇਗਾ, ਇਸ ਕਰਕੇ ਜਾਣ ਦਿੱਤਾ। ਤੁਸੀਂ ਦੇਖ ਆਓ ਕਦੀ ਕਿਸੇ ਵਾਕਫ਼ਕਾਰ ਨਾਲ ਗੱਲਾਂ ਤਾਂ ਨਹੀਂ ਕਰ ਰਿਹਾ।
ਦੇਖ ਕੇ ਆਉਂਦਾ ਹਾਂ, ਕਹਿ ਕੇ ਸੋਨੂੰ ਇਛਾ ਦੀ ਤਲਾਸ਼ ਵਿੱਚ ਨਿਕਲ ਗਿਆ। ਸੋਨੂੰ ਨੇ ਮੁਹੱਲੇ ਦੀਆਂ ਸਾਰੀਆਂ ਦੁਕਾਨਾਂ ਦੇਖੀਆਂ, ਇਸ ਤੋਂ ਇਲਾਵਾ ਲੋਕਾਂ ਤੋਂ ਇਛਾ ਅਤੇ ਉਸਦੀ ਬੱਚੀ ਬਾਰੇ ਪੁੱਛਿਆ ਤਾਂ ਕੁਝ ਪਤਾ ਨਹੀਂ ਲੱਗ ਸਕਿਆ। ਲੜਕੀ ਨੂੰ ਲੈ ਕੇ ਉਸ ਦੀ ਘਬਰਾਹਟ ਵਧਣ ਲੱਗੀ। ਘਰੋਂ ਨਿਕਲੀ ਨੂੰ ਅੱਧਾ ਘੰਟਾ ਹੋ ਗਿਆ ਸੀ। ਹੁਣ ਉਸਨੂੰ ਮਹਿਸੂਸ ਹੋਣ ਲੱਗਿਆ ਕਿ ਕੁਝ ਗੜਬੜ ਹੈ। ਪ੍ਰੇਸ਼ਾਨ ਹੋ ਕੇ ਉਹ ਘਰ ਮੋੜਿਆ ਤਾਂ ਰੁਖਸਾਨਾ ਵੀ ਘਬਰਾ ਕੇ ਰੋਣ ਲੱਗੀ। ਉਸਦੇ ਰੋਣ ਦੀ ਆਵਾਜ਼ ਸੁਣ ਕੇ ਆਸ ਪਾਸ ਦੀਆਂ ਔਰਤਾਂ ਵੀ ਆ ਗਈਆਂ।
ਇਛਾ ਨੂੰ ਮੁਹੱਲੇ ਦੇ ਸਾਰੇ ਲੋਕ ਜਾਣਦੇ ਸਨ ਕਿਉਂਕਿ ਉਹ ਹੈ ਤਾਂ ਲੜਕਾ ਸੀ ਪਰ ਹਾਵ-ਭਾਵ ਲੜਕੀਆਂ ਵਰਗੇ ਸਨ। ਉਹ ਜਨਾਨਾ ਕੱਪੜੇ ਪਾ ਕੇ ਕਿਨਰਾਂ ਨਾਲ ਰਹਿੰਦਾ ਸੀ। ਉਹ ਸੋਨੀ ਨੂੰ ਕਿਉਂਲੈ ਗਿਆ, ਇਸ ਬਾਰੇ ਸਮਝ ਨਹੀਂ ਆ ਰਿਹਾ ਸੀ। ਮੁਹੱਲੇ ਦੇ ਲੋਕ ਵੀ ਇਛਾ ਦੀ ਭਾਲ ਵਿੱਚ ਜੁਟ ਗਏ। ਕਰੀਬ ਦੋ ਘੰਟੇ ਬਾਅਦ ਪੱਕਾ ਹੋ ਗਿਆ ਕਿ ਇਛਾ ਸੋਨੀ ਨੂੰ ਅਗਵਾ ਕਰਕੇ ਲੈ ਗਿਆ ਹੈ। ਉਹ ਯੋਜਨਾ ਫ਼ਿਰੌਤੀ ਜਾਂ ਫ਼ਿਰ ਗਲਤ ਨੀਅਤ ਨਾਲ ਕੋਈ ਇੱਕ ਹੋ ਸਕਦੀ ਸੀ।
ਸੋਨੂੰ ਦੀ ਹੈਸੀਅਤ ਫ਼ਿਰੌਤੀ ਦੀ ਰਕਮ ਦੇਣ ਵਾਲੀ ਨਹੀਂ ਸੀ। ਇਸ ਕਰਕੇ ਸਾਰਿਆਂ ਨੂੰ ਸ਼ੰਕਾ ਸੀ ਕਿ ਇਛਾ ਢਾਈ ਸਾਲ ਦੀ ਮਾਸੂਮ ਨਾਲ ਕੁਝ ਗਲਤ ਹਰਕਤ ਨਾ ਕਰ ਦੇਵੇ। ਸਮਾਂ ਵੀ ਬਹੁਤ ਮਾੜਾ ਹੈ, ਹਵਸ ਦੀ ਅੱਗ ਵਿੱਚ ਸੜ ਰਹੇ ਦੁਰਾਚਾਰੀਆਂ ਦੇ ਲਈ ਕੀ ਬਜ਼ੁਰਗ ਅਤੇ ਕੀ ਮਾਸੂਮ। ਹਵਸ ਦੀ ਕੀੜਾ ਬਹੁਤ ਸਾਰਿਆਂ ਨੂੰ ਅੰਨ੍ਹਾ ਬਣਾ ਦਿੰਦੀ ਹੈ।
ਫ਼ਿਰ ਤਹਿ ਹੋਇਆ ਕਿ ਪੁਲਿਸ ਨੂੰ ਇਸ ਦੀ ਜਾਣਕਾਰ ਦਿੱਤੀ ਜਾਵੇ। ਹਾਲੇ ਇਹ ਵਿੱਚਾਰ ਬਣ ਹੀ ਰਿਹਾ ਸੀ ਕਿ ਕਿਸੇ ਨੇ 100 ਨੰਬਰ ਤੇ ਫ਼ੋਨ ਕਰਕੇ ਜਾਣਕਾਰੀ ਪੁਲਿਸ ਕੰਟਰੋਲ ਰੂਮ ਨੂੰ ਦੇ ਦਿੱਤੀ। ਸੋਨੂੰ ਆਪਣੀ ਪਤਨੀ ਰੁਖਸਾਨਾ ਅਤੇ ਢਾਈ ਸਾਲ ਦੀ ਲੜਕੀ ਸੋਨੀ ਦੇ ਨਾਲ ਦਿੱਲੀ ਦੇ ਮੱਧ ਜ਼ਿਲ੍ਹੇ ਦੇ ਪਹਾੜਗੰਜ ਖੇਤਰ ਦੇ ਪਾਨਦਰੀਬਾ ਵਿੱਚ ਕਿਰਾਏ ਤੇ ਰਹਿੰਦਾ ਸੀ। ਕਰੀਬ 4 ਸਾਲ ਪਹਿਲਾਂ ਉਹ ਇੱਕੇ ਆਇਆ ਸੀ। ਗੁਜਾਰੇ ਦੇ ਲਈ ਉਸ ਨੇ ਇੱਥੇ ਹੀ ਪਟੜੀ ਤੇ ਰੇਹੜੀ ਲਗਾਉਣੀ ਆਰੰਭ ਕਰ ਦਿੱਤੀ ਸੀ। ਰੁਖਸਾਨਾ ਵੀ ਘਰ ਦਾ ਕੰਮ ਕਰਕੇ ਉਸਦੇ ਕੰਮ ਵਿੱਚ ਹੱਥ ਵੰਡਾਉਂਦੀ ਸੀ। ਇਸੇ ਕਿਰਾਏ ਦੇ ਮਕਾਨ ਵਿੱਚ ਹੀ ਸੋਨੀ ਦਾ ਜਨਮ ਹੋਇਆ।
20 ਸਾਲ ਦਾ ਇਛਾ ਉਰਫ਼ ਰਾਕੇਸ਼ ਉਰਫ਼ ਫ਼ਲਕ ਮੂਲ ਤੌਰ ਤੇ ਰਾਜਸਥਾਨ ਦੇ ਜੋਧਪੁਰ ਦਾ ਰਹਿਣ ਵਾਲਾ ਸੀ। ਦਿੱਲੀ ਵਿੱਚ ਉਹ ਕਈ ਸਾਲਾਂ ਤੋਂ ਰਹਿ ਰਿਹਾ ਸੀ। ਇੱਥੇ ਉਹ ਕਿਨਰਾਂ ਦੇ ਨਾਲ ਲੜਕੀ ਦੇ ਭੇਸ ਵਿੱਚ ਘੁੰਮਦਾ ਰਹਿੰਦਾ ਸੀ। ਕਿਨਰ ਜਿੱਥੇ ਵੀ ਨੇਗ ਲੈਣ ਜਾਂਦੇ, ਉਹ ਉਹਨਾਂ ਦੇ ਨਾਲ ਜਾਂਦਾ।
ਪਹਾੜਗੰਜ ਦੇ ਪਾਨਦਰੀਬਾ ਬਸਤੀ ਵਿੱਚ ਰਹਿਣ ਵਾਲੇ ਕਿਨਰਾਂ ਦੇ ਕੋਲ ਵੀ ਉਸਦਾ ਆਉਣਾ-ਜਾਣਾ ਸੀ। ਇੱਥੇ ਹੀ ਉਸ ਦੀ ਪਛਾਣ ਸੋਨੂੰ ਅਤੇ ਰੁਖਸਾਨਾ ਨਾਲ ਹੋਈ ਸੀ। ਬਾਅਦ ਵਿੱਚ ਉਹ ਉਹਨਾਂ ਦਾ ਚੰਗਾ ਵਾਕਫ਼ਕਾਰ ਬਣ ਗਿਆ। ਇਛਾ ਜਦੋਂ ਵੀ ਰੁਖਸਾਨਾ ਦੇ ਘਰ ਆਉਂਦਾ ਤਾਂ ਉਸਦੀ ਲੜਕੀ ਨੂੰ ਚਾਕਲੇਟ ਦਿਵਾਉਣ ਦੇ ਬਹਾਨੇ ਬਾਹਰ ਦੁਕਾਨ ਤੇ ਲਿਜਾਂਦਾ।ਇਹੀ ਕਾਰਨ ਸੀ ਕਿ ਅੱਜ ਜਦੋਂ ਸ਼ਾਮ ਨੂੰ ਇਛਾ ਆਇਆ ਤਾਂ ਰੁਖਸਾਨਾ ਨੇ ਉਸਨੂੰ ਸੋਨੀ ਨੂੰ ਨਾਲ ਲਿਜਾਣ ਤੋਂ ਇਨਕਾਰ ਨਹੀਂ ਕੀਤਾ। ਰੁਖਸਾਨਾ ਨੂੰ ਕੀ ਪਤਾ ਸੀ ਕਿ ਇਛਾ ਅੱਜ ਉਸ ਦੇ ਵਿਸ਼ਵਾਸ ਨੂੰ ਤਾਰ-ਤਾਰ ਕਰ ਦੇਵੇਗਾ।
ਰੁਖਸਾਨਾ ਦਾ ਬੁਰਾ ਹਾਲ ਸੀ। ਜਦੋਂ ਉਸਦੀ ਗਲੀ ਵਿੱਚ ਪੁਲਿਸ ਆਈ ਤਾਂ ਰੁਖਸਾਨਾ ਰੋ ਰਹੀ ਸੀ। ਪੁਲਿਸ ਵਾਲੇ ਰੁਖਸਾਨਾ ਦੇ ਘਰ ਪਹੁੰਚੇ, ਸੋਨੂੰ ਵੀ ਉਥੇ ਮੌਜੂਦ ਸੀ। ਸੋਨੂੰ ਅਤੇ ਉਸਦੀ ਪਤਨੀ ਤੋਂ ਲੜਕੀ ਦੇ ਗਾਇਬ ਹੋਣ ਬਾਰੇ ਵਿਸਥਾਰ ਨਾਲ ਪੁੱਛਿਆ। ਇਸਤੋਂ ਬਾਅਦ ਪੁਲਿਸ ਨੇ ਲੋਕਾਂ ਤੋਂ ਪੁੱਛਿਆ ਕਿ ਕੀ ਤੁਸੀਂ ਕਦੀ ਇਛਾ ਦਾ ਘਰ ਦੇਖਿਆ ਹੈ?
ਸਾਰੇ ਹੈਰਾਨ ਕਿਉਂਕਿ ਇਛਾ ਦੇ ਘਰ ਬਾਰੇ ਕੋਈ ਨਹੀਂ ਜਾਣਦਾ ਸੀ। ਪੁਲਿਸ ਲਈ ਹੈਰਾਨੀ ਵਾਲੀ ਗੱਲ ਸੀ ਕਿ ਇਛਾ ਜੇਕਰ ਇਸੇ ਬਸਤੀ ਵਿੱਚ ਰਹਿੰਦਾ ਹੈ ਤਾਂ ਕੋਈ ਤਾਂ ਉਸ ਦਾ ਘਰ ਜਾਣਦਾ ਹੋਵੇਗਾ। ਮੁਹੱਲੇ ਵਾਲਿਆਂ ਨੇ ਇਛਾ ਦਾ ਹੁਲੀਆ ਜ਼ਰੂਰ ਪੁਲਿਸ ਨੂੰ ਦੱਸ ਦਿੱਤਾ। ਜਾਂਚ ਵਿੱਚ ਪਤਾ ਲੱਗਿਆ ਕਿ ਇਛਾ ਦੇ ਕੋਲ ਕੋਈ ਮੋਬਾਇਲ ਨੰਬਰ ਵੀ ਨਹੀਂ ਹੈ। ਜੇਕਰ ਹੁੰਦਾ ਤਾਂ ਉਸ ਦੇ ਸਹਾਰੇ ਉਸ ਤੱਕ ਪਹੁੰਚਿਆ ਜਾ ਸਕਦਾ ਸੀ। ਹੁਣ ਦੂਜਾ ਰਸਤਾ ਕਿਨਰਾਂ ਤੋਂ ਪੁੱਛਗਿੱਛ ਕਰਨਾ ਸੀ ਕਿਉਂਕਿ ਉਹ ਉਹਨਾਂ ਨਾਲ ਹੀ ਰਹਿੰਦਾ ਸੀ। ਇਸ ਕਰਕੇ ਕਿਨਰਾਂ ਦੁਆਰਾ ਉਸ ਬਾਰੇ ਜਾਣਕਾਰੀ ਮਿਲਣ ਦੀ ਉਮੀਦ ਸੀ।
ਪੁਲਿਸ ਮੁੜ ਪਾਨਦਰੀਬਾ ਪਹੁੰਚੀ। ਉਥੇ ਕਿਨਰਾਂ ਬਾਰੇ ਪਤਾ ਕੀਤਾ, ਪਰ ਕੋਈ ਕਿਨਰ ਇਛਾ ਦੇ ਠਿਕਾਣੇ ਬਾਰੇ ਨਹੀਂ ਜਾਣਦਾ ਸੀ। ਅੱਧੀ ਰਾਤ ਹੋ ਗਈ ਸੀ। ਇੰਨੀ ਸਰਦ ਰਾਤ ਵਿੱਚ ਲੋਕਾਂ ਤੋਂ ਪੁੱਛਗਿੱਛ ਕਰਨਾ ਉਚਿਤ ਨਹੀਂ ਸੀ, ਇਸ ਕਰਕੇ ਪੁਲਿਸ ਥਾਣੇ ਆ ਗਈ। ਅਗਲੇ ਦਿਨ ਫ਼ਿਰ ਕੋਸ਼ਿਸ਼ ਕੀਤੀ ਅਤੇ ਇੱਕ ਟੀਮ ਬਣਾਈ ਗਈ। 2 ਘੰਟੇ ਦੀ ਮਿਹਨਤ ਤੋਂ ਬਾਅਦ ਕੁਝ ਕਾਮਯਾਬੀ ਮਿਲੀ। ਇੱਕ ਕਾਂਸਟੇਬਲ ਨੂੰ ਚਾਂਦਨੀ ਨਾਂ ਦਾ ਇੱਕ ਕਿਨਰ ਮਿਲਿਆ ਜੋ ਇਛਾ ਨੂੰ ਪਛਾਣਦਾ ਸੀ। ਚਾਂਦਨ. ਕਿਨਰ ਮੂਲ ਤੌਰ ਤੇ ਕਾਨਪੁਰ ਦਾ ਰਹਿਣ ਵਾਲਾ ਸੀ। ਉਸ ਨੇ ਦੱਸਿਆ ਕਿ ਇਛਾ ਉਰਫ਼ ਰਾਕੇਸ਼ ਤ੍ਰਿਲੋਕਪੁਰੀ ਦੀਆਂ ਝੁੱਗੀਆਂ ਵਿੱਚ ਰਹਿੰਦਾ ਹੈ। ਉਸਨੇ ਇਛਾ ਦੀ ਇੱਕ ਰੰਗੀਨ ਫ਼ੋਟੋ ਵੀ ਪੁਲਿਸ ਨੂੰ ਦਿੱਤੀ। ਪੁਲਿਸ ਉਥੇ ਪਹੁੰਚੀ ਤਾਂ ਉਥੇ ਵੀ ਉਹ ਨਾ ਮਿਲਿਆ। ਪੁਲਿਸ ਨੇ ਆਸ ਪਾਸ ਤਲਾਸ਼ ਕੀਤੀ ਅਤੇ ਆਖਿਰ ਸ਼ਾਮ ਨੂੰ ਇਛਾ ਪਕੜ ਵਿੱਚ ਆ ਗਿਆ। ਉਸ ਸਮੇਂ ਉਹ ਆਪਣਾ ਹੁਲੀਆ ਬਦਲ ਕੇ ਬਾਜ਼ਾਰ ਵਿੱਚ ਘੁੰਮ ਰਿਹਾ ਸੀ, ਪਰ ਉਸ ਨਾਲ ਸੋਨੀ ਨਹੀਂ ਸੀ। ਪੁੱਛਣ ਤੇ ਉਸ ਨੇ ਦੱਸਿਆ ਕਿ ਉਹ ਸੋਨੀ ਨੂੰ ਵੇਚਣਦੇ ਚੱਕਰ ਵਿੱਚ ਸੀ। ਫ਼ਿਲਹਾਲ ਉਸ ਨੇ ਉਸਨੂੰ ਤ੍ਰਿਲੋਕਪੁਰੀ ਵਿੱਚ ੀ ਆਪਣੀ ਮਾਸੀ ਦੇ ਘਰ ਰੱਖਿਆ ਹੈ। ਪੁਲਿਸ ਉਸ ਨੂੰ ਲੈ ਕੇ ਤ੍ਰਿਲੋਕਪੁਰੀ ਪਹੁੰਚੀ ਤਾਂ ਉਥੇ ਬੱਚੀ ਮਿਲ ਗਈ। ਉਸਦੀ ਮਾਸੀ ਨੇ ਦੱਸਿਆ ਕਿ ਇਛਾ ਇਸ ਬੱਚੀ ਨੂੰ ਆਪਣੇ ਦੋਸਤ ਦੀ ਬੇਟੀ ਕਹਿ ਰਿਹਾ ਸੀ ਕਿ ਉਹ ਕੁਝ ਦੇਰ ਇੱਛਾ ਰਹੇਗੀ। ਇਸਦਾ ਕੀ ਇਰਾਦਾ ਸੀ, ਸਾਨੂੰ ਨਹੀਂ ਪਤਾ।ਪੁਲਿਸ ਉਸਨੂੰ ਥਾਣੇ ਲੈ ਆਈ। ਇੱਛੇ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਪਹਿਲਾਂ ਕਿਨਰ ਭੇਜ ਵਿੱਚ 3 ਹੋਰ ਬੱਚੀਆਂ ਅਗਵਾ ਕਰਕੇ ਕਿਨਰਾਂ ਨੂੰ ਵੇਚ ਚੁੱਕਾ ਹੈ। ਕਿਨਰ ਤਾਂ ਉਹ ਦਿਖਾਵੇ ਲਈ ਬਣਿਆ ਸੀ। ਇਸਦਾ ਕਾਰਨ ਇਹ ਸੀ ਕਿ ਕਿਨਰਾਂ ਦੇ ਨਾਲ ਉਸਨੂੰ ਮੁਹੱਲੇ ਵਿੱਚ ਘੁੰਮਣ ਦੀ ਆਸਾਨੀ ਰਹਿੰਦੀ ਸੀ ਅਤੇ ਉਸ ਤੇ ਕੋਈ ਸ਼ੱਕ ਵੀ ਨਹੀਂ ਕਰਦਾ ਸੀ। ਕਿਨਰ ਦੇ ਭੇਸ ਵਿੱਚ ਪਹਿਲਾਂ ਉਹ ਬੱਚੀਆਂ ਦੇ ਮਾਪਿਆਂ ਨਾਲ ਨੇੜਤਾ ਬਣਾਉਂਦਾ ਅਤੇ ਫ਼ਿਰ ਮੌਕਾ ਮਿਲਦੇ ਹੀ ਬੱਚੀ ਲੈ ਉਡਦਾ। ਪੁਲਿਸ ਹੋਰ ਚੋਰੀ ਕੀਤੀਆਂ ਬੱਚੀਆਂ ਦੀ ਭਾਲ ਵੀ ਕਰ ਰਹੀ ਹੈ।