ਸਿੱਕਮ— ਸਿੱਕਮ ‘ਚ ਨਾਥੂ ਲਾ ਦੇ ਰਸਤੇ ਕੈਲਾਸ਼ ਮਾਨਸਰੋਵਰ ਯਾਤਰਾ ਰੱਦ ਕਰ ਦਿੱਤੀ ਗਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਨਿਰਮਾਣ ਚੀਨ-ਭਾਰਤ ਸਰਹੱਦ ਨਾਲ ਲੱਗੇ ਵਿਵਾਦਿਤ ਇਲਾਕਿਆਂ ਨੂੰ ਲੈ ਕੇ ਭਾਰਤੀ ਅਤੇ ਚੀਨੀ ਜਵਾਨਾਂ ਵਿਚਾਲੇ ਤਾਨਾ-ਤਾਨੀ ਦੀ ਪਿੱਠਭੂਮੀ ‘ਚ ਸਾਹਮਣੇ ਆਇਆ ਹੈ।
ਇਹ ਫੈਸਲਾ ਨਾਥੂ ਲਾ ਮਾਰਗ ਜ਼ਰੀਏ ਇਕ ਕਠਿਨ ਯਾਤਰਾ ਤੋਂ ਬਾਅਦ ਭਗਵਾਨ ਸ਼ਿਵ ਦੇ ਨਿਵਾਸ ਸਥਾਨ ਮੰਨੇ ਜਾਣ ਵਾਲੇ ਪਹਾੜੀ ਖੇਤਰ ਦੀ ਯਾਤਰਾ ਕਰਨ ਦੀ ਲਾਲਸਾ ਰੱਖਣ ਵਾਲੇ 400 ਸ਼ਰਧਾਲੂਆਂ ਲਈ ਨਿਰਾਸ਼ਾ ਦੇ ਰੂਪ ‘ਚ ਸਾਹਮਣੇ ਆਇਆ ਹੈ। ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਸਿੱਕਮ ‘ਚ ਨਾਥੂ ਲਾ ਜ਼ਰੀਏ ਕੈਲਾਸ਼ ਮਾਨਸਰੋਵਰ ਦੀ ਯਾਤਰਾ ਨਹੀਂ ਹੋਵੇਗੀ ਪਰ ਉਤਰਾਖੰਡ ‘ਚ ਲਿਪੂਲੇਖ ਦ੍ਰੇ ਦੇ ਰਸਤੇ ਤੀਰਥ ਯਾਤਰਾ ਨਿਰਧਾਰਤ ਪ੍ਰੋਗਰਾਮ ਅਨੁਸਾਰ ਜਾਰੀ ਰਹੇਗੀ।