ਮੁੰਬਈ—ਸ਼ਿਵਸੈਨਾ ਨੇ ਆਪਣੇ ਮੁੱਖ ਪੱਤਰ ਸੰਮਨਾ ‘ਚ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਪਾਰਟੀ ਨੇ ਲਿਖਿਆ ਕਿ ਅੱਜ ਭਾਜਪਾ ਸਰਕਾਰ ਤੋਂ ਏਅਰ ਇੰਡੀਆ ਦੇ ਕਰਜ਼ ਦਾ ਬੋਝ ਨਹੀਂ ਝੇਲਿਆ ਜਾ ਰਿਹਾ ਹੈ, ਇਸ ਲਈ ਉਸ ਨੂੰ ਵੇਚਿਆ ਜਾ ਰਿਹਾ ਹੈ। ਕੱਲ ਜੇਕਰ ਕਸ਼ਮੀਰ ਦੀ ਸੁਰੱਖਿਆ ‘ਚ ਹੋ ਰਿਹਾ ਖਰਚ ਸਹਿਨ ਨਹੀਂ ਹੋਇਆ ਤਾਂ ਕੀ ਕਸ਼ਮੀਰ ਦੀ ਵੀ ਨੀਲਾਮੀ ਹੋਵੇਗੀ? ਮੁੱਖ ਪੱਤਰ ‘ਚ ਅੱਗੇ ਲਿਖਿਆ ਹੈ ਕਿ ਦੇਸ਼ ਦੇ ਗੌਰਵ ਏਅਰ ਇੰਡੀਆ ਨੂੰ ਵੇਚ ਰਹੇ ਹਨ। ਜੇਕਰ ਇਹ ਫੈਸਲਾ ਕਾਂਗਰਸ ਸਰਕਾਰ ‘ਚ ਹੋਇਆ ਹੁੰਦਾ ਤਾਂ ਭਾਜਪਾ ਉਸ ਦੇ ਸਾਰੇ ਕੱਪੜੇ ਉਤਾਰ ਦਿੰਦੀ ਅਤੇ ਕਹਿੰਦੀ ਜਿਹੜੀ ਸਰਕਾਰ ਏਅਰ ਇੰਡੀਆ ਨਹੀਂ ਚਲਾ ਸਕਦੀ ਉਹ ਦੇਸ਼ ਕੀ ਚਲਾਏਗੀ।
ਇੰਨਾਂ ਹੀ ਨਹੀਂ ਸ਼ਿਵਸੈਨਾ ਨੇ ਲਿਖਿਆ ਕਿ 50 ਹਜ਼ਾਰ ਕਰੋੜ ਦੇ ਘਾਟੇ ‘ਚ ਚੱਲ ਰਹੀ ਏਅਰ ਇੰਡੀਆ ਨੂੰ ਭਾਜਪਾ ਵੀ ਨਹੀਂ ਠੀਕ ਕਰ ਸਕੀ ਅਤੇ ਉਸ ਨੂੰ ਵੇਚਣ ਦਾ ਫੈਸਲਾ ਕਰ ਲਿਆ। ਨੌਕਰਸ਼ਾਹਾਂ ਅਤੇ ਏਅਰ ਇੰਡੀਆ ਦੇ ਕਰਮਚਾਰੀਆਂ ਨੇ ਭਾਰਤ ਦੀ ਸ਼ਾਨ ਨੂੰ ਵੇਚ ਖਾਧਾ ਹੈ, ਇਕ ਵੱਡਾ ਭ੍ਰਿਸ਼ਟਾਚਾਰ ਹੋਇਆ ਹੈ। ਜਾਣਕਾਰੀ ਮੁਤਾਬਕ ਸਰਕਾਰ ਨੇ ਏਅਰ ਇੰਡੀਆ ‘ਚ ਵੀ ਨਿਵੇਸ਼ ਦੀ ਮਜ਼ਦੂਰੀ ਦੇ ਦਿੱਤੀ ਹੈ। ਉੱਥੇ ਨੀਤੀ ਆਯੋਗ ਨੇ ਕਰਜ਼ ‘ਚ ਡੁੱਬੀ ਏਅਰ ਇੰਡੀਆ ਦੇ ਪੂਰੀ ਤਰ੍ਹਾਂ ਨਿੱਜੀਕਰਨ ਦਾ ਸੁਝਾਅ ਦਿੱਤਾ ਹੈ। ਖਬਰ ਹੈ ਕਿ ਏਅਰ ਇੰਡੀਆ ਨੂੰ ਟਾਟਾ ਗਰੁੱਪ ਅਤੇ ਇੰਡੀਗੋ ਨੇ ਖਰੀਦਣ ‘ਚ ਦਿਲਚਸਪੀ ਦਿਖਾਈ ਹੈ।