ਚੰਡੀਗੜ੍ਹ/ਜੈਤੋ   : ਦੇਸ਼ ‘ਚ ਕਰੋੜਾਂ ਸਨਾਤਨ ਧਰਮੀ ਲੋਕੀਂ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਸ਼ੁੱਭ ਮਹੂਰਤ ਵਿਚ ਹੀ ਕਰਨ ਵਿਚ ਅਥਾਹ ਵਿਸ਼ਵਾਸ ਰੱਖਦੇ ਹਨ| ਉਘੇ ਜੋਤਸ਼ੀਚਾਰੀਆ ਸਵ. ਪੰਡਿਤ ਕਲਿਆਣ ਸਰੂਪ ਸ਼ਾਸਤਰੀ ‘ਵਿਦਿਆਲੰਕਾਰ’ ਦੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ ਕਿਹਾ ਕਿ ਮੰਗਲਵਾਰ 4 ਜੁਲਾਈ ਨੂੰ ਦੇਵਸ਼ਯਨੀ ਇਕਾਦਸ਼ੀ (ਭਗਵਾਨ ਵਿਸ਼ਨੂੰ ਇੰਦਰਾਲੀਨ) ਹੋ ਰਹੇ ਹਨ, ਜਿਸ ਕਾਰਨ ਸਨਾਤਨ ਧਰਮੀ ਮਾਰਵਾੜੀ ਪਰਿਵਾਰ ਆਪਣੇ ਬੱਚਿਆਂ ਦੇ ਵਿਆਹ ਨਹੀਂ ਕਰ ਸਕਦੇ| ਇਸ ਨਾਲ ਹੁਣ ਲੱਖਾਂ ਲੜਕੇ-ਲੜਕੀਆਂ ਦੀਆਂ ਸ਼ਾਦੀਆਂ ਉਤੇ ਗ੍ਰਹਿਣ ਲੱਗ ਗਿਆ ਹੈ, ਜੋ ਆਉਣ ਵਾਲੀ 31 ਅਕਤੂਬਰ ਤੱਕ ਜਾਰੀ ਰਹੇਗਾ|
ਮਾਰਵਾੜੀ ਪਰਿਵਾਰਾਂ ਵੱਲੋਂ ਇਨ੍ਹਾਂ 4 ਮਹੀਨਿਆਂ ਦੌਰਾਨ ਕੋਈ ਵੀ ਸ਼ੁੱਭ ਕੰਮ ਸ਼ੁਰੂ ਨਹੀਂ ਕੀਤਾ ਜਾਂਦਾ ਹੈ| ਵਿਸ਼ੇਸ਼ ਰੂਪ ਵਿਚ ਵਿਆਹ| ਹੁਣ ਮਾਰਵਾੜੀ ਪਰਿਵਾਰਾਂ ਨੇ 4 ਜੁਲਾਈ ਤੋਂ 31 ਅਕਤੂਬਰ ਤੱਕ ਆਪਣੇ ਬੱਚਿਆਂ ਦੇ ਵਿਆਹ ਰਚਾਉਣ ਉਤੇ ਪਾਬੰਦੀ ਲਗਾ ਲਈ ਹੈ|
ਇਸ ਨਾਲ ਹੁਣ ਲੱਖਾਂ ਕੁਆਰਿਆਂ ਨੂੰ ਆਪਣੀ ਸ਼ਾਦੀ ਲਈ 4 ਮਹੀਨੇ ਉਡੀਕ ਕਰਨੀ ਪਵੇਗੀ|