ਧੂਰੀ  -ਥਾਣਾ ਸਿਟੀ ਧੂਰੀ ਵਿਖੇ ਇੱਥ ਵਿਅਕਤੀ ਨਾਲ ਸਟੱਡੀ ਵੀਜੇ ਲਈ ਬੈਂਕ ਤੋਂ ਲੋਨ ਕਰਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲਿਆਂ ਖਿਲਾਫ਼ ਮੁੱਕਦਮਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਕਮਲ ਸ਼ਰਮਾ ਪੁੱਤਰ ਛੱਜ਼ੂ ਰਾਮ ਨੇ ਜਿਲਾ ਪੁਲਿਸ ਮੁਖੀ ਸੰਗਰੂਰ ਨੂੰ ਦਿੱਤੀ ਦਰਖਾਸਤ ‘ਚ ਦੋਸ਼ ਲਾਇਆ ਗਿਆ ਸੀ ਕਿ ਉਸਨੇ ਆਪਣੀ ਲੜਕੀ ਨੂੰ ਵਿਦੇਸ਼ ਭੇਜਣ ਲਈ ਕਮਲ ਵਰਮਾ ਨਾਮੀਂ ਵਿਅਕਤੀ ਨਾਲ ਸੰਪਰਕ ਕੀਤਾ ਸੀ, ਜਿਸਨੇ ਸਾਨੂੰ 25 ਲੱਖ ਰੁਪੈ ਦਾ ਲੋਨ ਕਰਵਾਉਣ ਦਾ ਝਾਂਸਾ ਦੇ ਕੇ ਕਥਿਤ ਤੌਰ ‘ਤੇ ਦੋ ਲੱਖ ਰੁਪੈ ਲੈ ਲਏ, ਪਰ ਜਾਖਲ ਰੋਡ ਪਾਤੜਾਂ ਦੀ ਇੱਕ ਨਿੱਜੀ ਬੈਂਕ ਦਾ ਲੋਨ ਮੰਨਜੂਰੀ ਪੱਤਰ ਸੌਂਪਦਿਆਂ ਕਿਹਾ ਸੀ ਕਿ ਤੁਹਾਡੇ ਖਾਤੇ ਵਿੱਚ 25 ਲੱਖ ਰੁਪਿਆ ਜਮਾਂ ਹੋ ਗਿਆ ਹੈ, ਪਰ ਇਹ ਲੋਨ ਮੰਨਜ਼ੂਰੀ ਪੱਤਰ ਜਾਅਲੀ ਹੋਣ ਕਾਰਨ ਅਬੈਂਸੀ ਵੱਲੋਂ ਵੀਜਾ ਰਿਫਿਊਜ਼ ਕਰ ਦਿੱਤਾ ਗਿਆ ਸੀ। ਸਾਰੇ ਮਾਮਲੇ ਦੀ ਥਾਣਾ ਸਿਟੀ ਧੂਰੀ ਵੱਲੋਂ ਕੀਤੀ ਗਈ ਪੜਤਾਲ ਤੋਂ ਬਾਅਦ ਕਮਲ ਵਰਮਾ ਅਤੇ ਗੋਪਾਲ ਧੀਰ ਦੇ ਖਿਲਾਫ਼ ਮੁੱਕਦਮਾ ਜੇਰ ਧਾਰਾ 420, 406, 465, 465, 467, 468, 471, 120 ਬੀ ਆਈ.ਪੀ.ਸੀ. ਤਹਿਤ ਕਾਰਵਾਈ ਆਰੰਭ ਦਿੱਤੀ ਹੈ।