ਮੁੰਬਈ— ਇੱਥੇ ਆਯੋਜਿਤ ਇਕ ਪ੍ਰੋਗਰਾਮ ‘ਚ ਸ਼ਿਵ ਸੈਨਾ ਅਤੇ ਭਾਜਪਾ ਦੇ ਵਰਕਰਾਂ ਨੇ ਇਸ ਦੂਜੇ ਦੇ ਖਿਲਾਫ ਨਾਅਰੇ ਲਾਏ। ਸ਼ਿਵ ਸੈਨਾ ਦੇ ਚੇਅਰਮੈਨ ਊਧਵ ਠਾਕਰੇ ਅਤੇ ਵਿੱਤ ਅਤੇ ਯੋਜਨਾ ਮੰਤਰੀ ਸੁਧੀਰ ਮੁਨਗੰਟੀਵਾਰ ਬੀ.ਐੱਮ.ਸੀ. ਹੈੱਡ ਕੁਆਰਟਰ ‘ਚ ਮੌਜੂਦ ਸਨ, ਜਿਸ ਦੌਰਾਨ ਭਾਜਪਾ ਵਰਕਰਾਂ ਨੇ ਮੋਦੀ, ਮੋਦੀ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ, ਜਿਸ ਦੇ ਜਵਾਬ ‘ਚ ਸ਼ਿਵ ਸੈਨਾ ਨੇ ਚੋਰ ਹੈ, ਚੋਰ ਹੈ ਦੇ ਨਾਅਰੇ ਲਾਏ। ਫਿਲਹਾਲ ਦੋਹਾਂ ਹੀ ਪਾਰਟੀਆਂ ਦੇ ਨੇਤਾਵਾਂ ਨੇ ਇਸ ਘਟਨਾ ‘ਤੇ ਕੁਝ ਵੀ ਬੋਲਣ ਤੋਂ ਮਨ੍ਹਾ ਕਰ ਦਿੱਤਾ। ਮੁੰਬਈ ਬੀ.ਐੱਮ.ਸੀ. ਦੇ ਦਫ਼ਤਰ ‘ਚ ਇਕ ਪ੍ਰੋਗਰਾਮ ਦੌਰਾਨ ਮੰਤਰੀ ਸੁਧੀਰ ਮੁਨਗੰਟੀਵਾਰ ਜੀ.ਐੱਸ.ਟੀ. ਲਾਗੂ ਹੋਣ ਤੋਂ ਬਾਅਦ ਜਮ੍ਹਾ ਹੋਏ 647 ਕਰੋੜ ਦਾ ਪਹਿਲਾ ਚੈੱਕ ਊਧਵ ਠਾਕਰੇ ਨੂੰ ਸੌਂਪਿਆ।
ਪ੍ਰੋਗਰਾਮ ਜਿਵੇਂ ਹੀ ਸ਼ੁਰੂ ਹੋਇਆ ਭਾਜਪਾ ਅਤੇ ਸ਼ਿਵ ਸੈਨਾ ਦੇ ਕੌਂਸਲਰ ਇਕ-ਦੂਜੇ ਦੇ ਖਿਲਾਫ ਨਾਅਰੇਬਾਜ਼ੀ ਕਰਨ ਲੱਗੇ। ਵਿਵਾਦ ਵਧਦਾ ਦੇਖ ਮੰਚ ਤੋਂ ਪ੍ਰੋਗਰਾਮ ਦੇ ਆਯੋਜਕਾਂ ਨੇ ਦੋਹਾਂ ਪੱਖਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ। ਠਾਕਰੇ ਨੇ ਪ੍ਰੋਗਰਾਮ ‘ਚ ਜਿਵੇਂ ਹੀ ਭਾਸ਼ਣ ਸ਼ੁਰੂ ਕੀਤਾ ਭਾਜਪਾ ਕੌਂਸਲਰ ਨਾਅਰੇਬਾਜ਼ੀ ਕਰਦੇ ਹੋਏ ਆਡੀਟੋਰੀਅਮ ਤੋਂ ਬਾਹਰ ਚੱਲੇ ਗਏ। ਭਾਜਪਾ ਕੌਂਸਲਰ ਮਕਰੰਦ ਨਾਰਵੇਕਰ ਨੇ ਦੋਸ਼ ਲਾਇਆ ਕਿ ਸ਼ਿਵ ਸੈਨਾ ਦੇ ਨੇਤਾਵਾਂ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਵੀ ਕੀਤੀ ਹੈ।