ਨਵੀਂ ਦਿੱਲੀ  : ਦੇਸ਼ ਦੇ ਬਾਕੀ ਸੂਬਿਆਂ ਵਾਂਗ ਜੰਮੂ ਕਸ਼ਮੀਰ ਵਿਚ ਵੀ ਜੀ.ਐਸ.ਟੀ ਲਾਗੂ ਹੋ ਗਿਆ ਹੈ| ਜੰਮੂ ਕਸ਼ਮੀਰ ਵਿਧਾਨ ਸਭਾ ਨੇ ਅੱਜ ਜੀ.ਐਸ.ਟੀ ਉਤੇ ਮੋਹਰ ਲਾ ਦਿੱਤੀ| ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੇਰਲ ਅਤੇ ਜੰਮੂ ਕਸ਼ਮੀਰ ਹੀ ਅਜਿਹੇ ਸੂਬੇ ਸਨ ਜਿਥੇ ਜੀ.ਐਸ.ਟੀ ਨੂੰ ਲਾਗੂ ਨਹੀਂ ਕੀਤਾ ਗਿਆ ਸੀ, ਉਥੇ ਹੁਣ ਜੰਮੂ ਕਸ਼ਮੀਰ ਵਿਚ ਵੀ ਜੀ.ਐਸ.ਟੀ ਲਾਗੂ ਹੋ ਗਿਆ ਹੈ|