ਚੰਡੀਗੜ੍ਹ : ਸੂਬੇ ਵਿੱਚ ਡਾਕਟਰੀ ਸਿਖਿਆਂ ਦੀਆਂ ਜਾਅਲੀ ਡਿਗਰੀਆਂ ਅਤੇ ਸਰਟੀਫੀਕੇਟ ਦਾ ਧੰਦਾ ਕਰਨ ਵਾਲੇ ਰੈਕਟ ਦਾ ਪਰਦਾਫਾਸ਼ ਕਰਨ ਲਈ ਮੈਡੀਕਲ ਸਿੱਖਿਆਂ ਅਤੇ ਖੋਜ ਵਿਭਾਗ ਦੇ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾਂ ਨੇ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਹਨ। ਇਹ ਮਾਮਲਾ ਇਕ ਅਜਿਹੇ ਰੈਕਟ ਨਾਲ ਸਬੰਧਤ ਹੈ ਜੋ ਬੈਚਲਰ ਆਫ ਆਯੂਰਵੈਦਾ ਐਂਡ ਸਰਜਰੀ (ਬੀ.ਏ.ਐਮ.ਐਸ.) ਦੀਆਂ ਬਾਬਾ ਫਰੀਦ ਯੂਨੀਵਰਸਿਟੀ ਦੇ ਨਾਮ ਥੱਲੇ ਜਾਅਲੀ ਡਿਗਰੀਆਂ ਅਤੇ ਸਰਟੀਫੀਕੇਟ ਜਾਰੀ ਕਰਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਉਸ ਸਮੇਂ ਧਿਆਨ ਵਿੱਚ ਆਇਆ ਜਦੋਂ ਬੋਰਡ ਆਫ ਆਯੂਰਵੈਦਿਕ ਐਂਡ ਯੂਨਾਨੀ ਸਿਸਟਮਜ਼ ਆਫ ਮੈਡੀਸਨ ਪੰਜਾਬ ਦੇ ਰਜਿਸਟਰਾਰ ਕੋਲ ਇਕ ਵਿਅਕਤੀ ਆਪਣੇ ਸਰਟੀਫੀਕੇਟ ਨੂੰ ਨਵਿਆਉਣ ਲਈ ਆਇਆ। ਵਿਸਤਾਰ ਦਿੰਦਿਆ ਉਨ੍ਹਾਂ ਦੱਸਿਆ ਕਿ ਰਜੇਸ਼ ਕੁਮਾਰ ਪੁੱਤਰ ਸੁਖਦੇਵ ਰਾਜ ਵਾਸੀ ਪਿੰਡ ਭੁੱਲੇ ਚੱਕਕਾਲੋਨੀ, ਗੁਰਦਾਸਪੁਰ ਨੇ ਬੋਰਡ ਆਫ ਆਯੂਰਵੈਦਿਕ ਐਂਡ ਯੂਨਾਨੀ ਸਿਸਟਮਜ਼ ਆਫ ਮੈਡੀਸਨ ਪੰਜਾਬ ਦੇ ਰਜਿਸਟਰਾਰ ਡਾ. ਸੰਜੀਵ ਗੋਇਲ ਕੋਲ ਆਪਣਾ ਸਰਟੀਫੀਕੇਟ (ਰਜਿਸਟਰੇਸ਼ਨ ਨੰਬਰ : 10967) ਨੂੰ ਨਵਿਆਉਣ ਲਈ ਪਹੁੰਚ ਕੀਤੀ।
ਡਾ. ਗੋਇਲ ਨੇ ਇਹ ਪਾਇਆ ਕਿ ਸਰਟੀਫੀਕੇਟ ਜਾਅਲੀ ਹੈ ਕਿਉਕਿ  ਰਜਿਸਟਰੇਸ਼ਨ ਨੰਬਰ : 10967 ਵਾਲਾ ਸਰਟੀਫੀਕੇਟ ਡਾਕਟਰ ਸੋਨਮ ਧੀਮਾਨ ਪੁੱਤਰੀ ਸ਼੍ਰੀ ਸੁਭਾਸ਼ ਸਿੰਘ ਵਾਸੀ ਪਿੰਡ ਬੰਗਲ ਡਾਕਖਾਨਾ ਬਾਦਾਨੀ ਤਹਿਸੀਲ ਤੇ ਜ਼ਿਲ੍ਹਾ ਪਠਾਨਕੋਟ ਜਾਰੀ ਕੀਤਾ ਹੋਇਆ ਹੈ। ਇਹ ਮਾਮਲਾ ਵਿਭਾਗ ਦੇ ਸਕੱਤਰ ਸ਼੍ਰੀ ਵਿਕਾਸ ਪ੍ਰਤਾਪ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਨ੍ਹਾਂ ਨੇ ਇਸ ਨੂੰ ਮੰਤਰੀਸਾਹਿਬਾਨ ਦੇ ਧਿÀਾਨ ਵਿੱਚ ਲਿਆਂਦਾ। ਮਾਮਲੇ ਦੀ ਗੰਭੀਰਤਾ ਨੁੰ ਦੇਖਦਿਆਂ ਸ਼੍ਰੀ ਬ੍ਰਹਮ ਮਹਿੰਦਰਾਂ ਨੇ ਇਸਕੇਸ ਦੀ ਵਿਜੀਲੈਂਸ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਤਾਂ ਜੋ ਜਾਅਲੀ ਡਿਗਰੀ ਵੇਚਣ ਵਾਲੇ ਰੈਕਟ ਦਾਪਰਦਾਫਾਸ਼ ਕੀਤਾ ਜਾ ਸਕੇ। ਵਿਜੀਲੈਂਸ ਜਾਂਚ ਦੇ ਹੁਕਮ ਜਾਰੀ ਕਰਦੇ ਹੋਏ  ਸ਼੍ਰੀ ਬ੍ਰਹਮ ਮਹਿੰਦਰਾਂ ਨੇ ਕਿਹਾ ਕਿ ਮਾਮਲਾ ਇਸ ਕਰਕੇ ਵੀ ਗੰਭੀਰ ਹੈ ਕਿਉਕਿ ਅਜਿਹੀ ਅਪਰਾਧਿਕ ਬਿਰਤੀ ਵਾਲੇ ਗੈਰ ਸਮਾਜੀ ਅਨਸਰਜਿੱਥੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ ਦੂਜੇ ਪਾਸੇ ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡ ਰਹੇ ਹਨ।ਮੰਤਰੀ ਸਾਹਿਬਾਨ ਨੇ ਇਥੋਂ ਤੱਕ ਕਿਹਾ ਕਿ ਸ਼ੱਕ ਪੈਦਾ ਹੁੰਦਾ ਹੈ ਅਜਿਹੇ ਗੈਰ ਸਮਾਜਿਕ ਅਨਸਰ ਵੀ ਪੰਜਾਬ ਨਸ਼ਿਆ ਦੇ ਪਸਾਰੇ ਲਈ ਜਿੰਮੇਵਾਰ ਹਨ।
ਬੁਲਾਰੇ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ, ਲਕਸ਼ਮੀ ਨਰਾਇਣ ਆਯੂਰਵੈਦਿਕ ਕਾਲਜ ਅੰਮ੍ਰਿਤਸਰ ਅਤੇ ਗੁਰੂ ਰਵਿਦਾਸ ਯੂਨੀਵਰਸਿਟੀ ਵੱਲੋਂ ਵੀ ਕੀਤੀ ਜਾ ਰਹੀ ਹੈ ।