ਚੰਡੀਗੜ੍ਹ  : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਹਰਿਆਣਾ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ ਚਾਰ ਮੁੱਖ ਸੰਸਦੀ ਸਕੱਤਰਾਂ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਹੈ|
ਦੱਸਣਯੋਗ ਹੈ ਕਿ ਹਰਿਆਣਾ ਸਰਕਾਰ ਨੇ ਮੁੱਖ ਸਕੱਤਰ ਦੇ ਰੂਪ ਵਿਚ ਚਾਰ ਵਿਧਾਇਕਾਂ ਸ਼ਯਾਮ ਸਿੰਘ ਰਾਣਾ, ਬਖਸ਼ੀਸ਼ ਸਿੰਘ ਵਿਰਕ, ਸੀਮਾ ਤ੍ਰਿਖਾ ਅਤੇ ਡਾ. ਕਮਲ ਗੁਪਤਾ ਨੂੰ ਨਿਯੁਕਤ ਕੀਤਾ ਸੀ| ਇਸ ਫੈਸਲੇ ਖਿਲਾਫ ਇਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ|