ਸਮੱਗਰੀ
300 ਗ੍ਰਾਮ ਸੁੱਕਾ ਹੋਇਆ ਖਜੂਰ
1 ਛੋਟਾ ਚਮਚ ਲਾਲ ਮਿਰਚ ਪਾਊਡਰ
3 ਵੱਡੇ ਚਮਚ ਧਨਿਆ ਪਾਊਡਰ
1 ਛੋਟਾ ਚਮਚ ਸੌਂਫ਼ ਪਾਊਡਰ
1 ਛੋਟਾ ਚਮਚ ਜੀਰਾ ਪਾਊਡਰ
1 ਕੱਪ ਨਿੰਬੂ ਦਾ ਰਸ
ਨਮਕ ਸੁਆਦ ਮੁਤਾਬਕ
ਬਣਾਉਣ ਦੀ ਵਿਧੀ
ਖਜੂਰ ਦਾ ਆਚਾਰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਘੱਟ ਗੈਸ ‘ਤੇ ਪੈਨ ‘ਚ ਪਾਣੀ ਗਰਮ ਕਰਨ ਦੇ ਲਈ ਰੱਖੋ।
ਪਾਣੀ ਗਰਮ ਹੁੰਦੇ ਹੀ ਉਸ ‘ਚ ਖਜੂਰ ਪਾ ਦਿਓ।
ਜਦੋਂ ਖਜੂਰ ਨਰਮ ਹੋ ਜਾਣ ਤਾਂ ਇਸ ਦੇ ਬੀਜ ਕੱਢ ਕੇ ਵੱਖ ਕਰ ਦਿਓ।
ਫ਼ਿਰ ਇੱਕ ਕਟੋਰੇ ‘ਚ ਖਜੂਰ, ਲਾਲ ਮਿਰਚ ਪਾਊਡਰ, ਧਨਿਆ ਪਾਊਡਰ, ਸੌਂਫ਼ ਪਾਊਡਰ ਅਤੇ ਜੀਰਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਅਤੇ ਇੱਕ ਬੋਤਲ ‘ਚ ਪਾ ਕੇ ਰੱਖ ਲਓ।
– ਇੱਕ ਛੋਟੀ ਕਟੋਰੀ ‘ਚ ਨਿੰਬੂ ਦਾ ਰਸ ਅਤੇ ਨਮਕ ਮਿਲਾ ਕੇ ਵੱਖਰਾ ਤਿਆਰ ਕਰ ਲਓ ਅਤੇ ਖਜੂਰ ‘ਤੇ ਪਾ ਦਿਓ। ਧਿਆਨ ਰੱਖੋ ਕਿ ਨਿੰਬੂ ਦਾ ਰਸ ਉਨ੍ਹਾਂ ਹੀ ਹੋਵੇ ਜਿਸ ‘ਚ ਖਜੂਰ ਪੂਰੀ ਤਰ੍ਹਾਂ ਨਾਲ ਡੁੱਬ ਜਾਣ।
ਖਜੂਰ ਦਾ ਆਚਾਰ ਤਿਆਰ ਹੈ। ਆਚਾਰ ਦੀ ਬੋਤਲ ਨੂੰ ਲਗਾਤਾਰ 7 ਦਿਨਾਂ ਤੱਕ ਥੋੜ੍ਹਾ-ਥੋੜ੍ਹਾ ਹਿਲਾਉਂਦੇ ਰਹੋ। ਜਿਸ ਨਾਲ ਆਚਾਰ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਵੇ।
ਇੱਕ ਹਫ਼ਤੇ ਦੇ ਬਾਅਦ ਇਹ ਆਚਾਰ ਖਾਣ ਲਈ ਤਿਆਰ ਹੋ ਜਾਵੇਗਾ। ਇਸ ਨੂੰ ਤੁਸੀਂ ਰੋਟੀ ਜਾਂ ਪਰੌਂਠੇ ਦੇ ਨਾਲ ਖਾ ਸਕਦੇ ਹੋ ਅਤੇ ਆਪਣੇ ਖਾਣੇ ਨੂੰ ਹੋਰ ਵੀ ਸੁਆਦ ਬਣਾ ਸਕਦੇ ਹੋ।