ਨਵੀਂ ਦਿੱਲੀ— ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਸਰਕਾਰ ਦੀ ਦਿਲਚਸਪੀ ਲਾਲਚੀ ਨਾਅਰਿਆਂ, ਟੈਗਲਾਈਨਾਂ ਅਤੇ ਸੰਖੇਪ ਸ਼ਬਦਾਂ ‘ਚ ਹਨ ਅਤੇ ਭਰੋਸੇਯੋਗਤਾ ਹਾਸਲ ਕਰਨ ਲਈ ਇਹ ਯੂ.ਪੀ.ਏ. ਦੀਆਂ ਨੀਤੀਆਂ ਦਾ ਰੁਖ ਕਰਦੀ ਹੈ। ਜੀ.ਐੱਸ.ਟੀ. ਇਸ ਦਾ ਸਪੱਸ਼ਟ ਉਦਾਹਰਣ ਹੈ। ਜੀ.ਐੱਸ.ਟੀ. ਨੂੰ ‘ਗੁਡਜ਼ ਐਂਡ ਸਰਵਿਸੇਜ਼ ਤਮਾਸ਼ਾ’ ਦੱਸਦੇ ਹੋਏ ਪਾਰਟੀ ਨੇ ਆਪਣੀ ਵੈੱਬਸਾਈਟ ‘ਤੇ ਪਾਏ ਇਕ ਲੇਖ ‘ਚ ਕਿਹਾ ਕਿ ਟੈਕਸ ਸੁਧਾਰ ਨਾਲ ਜੁੜੀ ਤਿਆਰੀ ‘ਚ ਕਮੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਏ ਗਏ ਨੋਟਬੰਦੀ ਦੇ ਫੈਸਲੇ ਨਾਲ ਕਾਫੀ ਹੱਦ ਤੱਕ ਮੇਲ ਖਾਂਦੀ ਹੈ। ਲੇਖ ‘ਚ ਕਿਹਾ ਗਿਆ,”ਇਸ ਦੀ ਯੋਜਨਾ ਢੰਗ ਨਾਲ ਨਹੀਂ ਬਣਾਈ ਗਈ। ਇਸ ਨਾਲ ਆਮ ਆਦਮੀ ਨੂੰ ਅਣਕਹੀਆਂ ਪਰੇਸ਼ਾਨੀਆਂ ਹੀ ਪੇਸ਼ ਆਉਣਗੀਆਂ।
‘ਬਿਨਾਂ ਤਿਆਰੀ ਵਾਲਾ ਜੀ.ਐੱਸ.ਟੀ.’ ਟਾਈਟਲ ਵਾਲੇ ਇਸ ਲੇਖ ‘ਚ ਕਿਹਾ ਗਿਆ,”ਭਾਜਪਾ ਸਰਕਾਰ ਨੂੰ ਲਾਲਚੀ ਨਾਅਰਿਆਂ, ਟੈਗਲਾਈਨਾਂ ਅਤੇ ਸੰਖੇਪ ਸ਼ਬਦਾਂ ਨਾਲ ਜ਼ਿਆਦਾ ਹੀ ਲਗਾਅ ਹੈ ਪਰ ਦੁਖਦ ਗੱਲ ਇਹ ਹੈ ਕਿ ਜਨ ਨੀਤੀਆਂ ਦੇ ਮਾਮਲੇ ‘ਚ ਉਨ੍ਹਾਂ ਦੀ ਚਤੁਰਾਈ ਖਤਮ ਹੋ ਜਾਂਦੀ ਹੈ। ਮੌਲਿਕਤਾ ਦੀ ਕਮੀ ‘ਚ, ਉਹ ਆਪਣੀ ਸਰਕਾਰ ਦੀ ਸਾਕ ਵਧਾਉਣ ਲਈ ਹਮੇਸ਼ਾ ਯੂ.ਪੀ.ਏ. ਦੀਆਂ ਨੀਤੀਆਂ ਦਾ ਰੁਖ ਕਰਦੇ ਹਨ।” ਲੇਖ ‘ਚ ਕਿਹਾ ਗਿਆ ਕਿ ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਉਦੋਂ ਉਹ ਜੀ.ਐੱਸ.ਟੀ. ਦੇ ਸਭ ਤੋਂ ਵੱਡੇ ਵਿਰੋਧੀਆਂ ‘ਚੋਂ ਇਕ ਸਨ ਪਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਰੁਖ ਬਦਲ ਲਿਆ।