ਅੰਮ੍ਰਿਤਸਰ  — ਜਿਸ ਤਰ੍ਹਾਂ ਨਾਲ ਸਥਾਨਕ ਸਰਕਾਰ ਤੇ ਸੱਭਿਆਚਾਰ, ਸੈਰ-ਸਪਾਟਾ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਭ੍ਰਿਸ਼ਟਾਚਾਰ ਨਾਲ ਘਿਰੇ ਅਧਿਕਾਰੀਆਂ ਦੇ ਖਿਲਾਫ ਸ਼ੁਰੂ ਕੀਤੀ ਗਈ ਲੜਾਈ ਦੇ ਤੌਰ ‘ਤੇ ਅਭਿਆਨ ਛੇੜਿਆ ਗਿਆ ਹੈ। ਉਸ ਨੂੰ ਲੈ ਕੇ ਸਿਆਸੀ ਗਲਿਆਰਿਆਂ ‘ਚ ਸਿੱਧੂ ਦੀ ਚਰਚਾ ਹੋ ਰਹੀ ਹੈ ਪਰ ਜਿਸ ਤਰ੍ਹਾਂ ਨਾਲ ਜ਼ਿਆਦਾਤਰ ਸਰਕਾਰੀ ਦਫਤਰਾਂ ‘ਚ ਵੱਡੇ ਪੈਮਾਨੇ ‘ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਤੇ ਵੱਡੇ-ਵੱਡੇ ਅਧਿਕਾਰੀਆਂ ਦੇ ਵੱਡੇ-ਵੱਡੇ ਸਿਆਸਤਦਾਨਾਂ ਦੇ ਨਾਲ ਹੱਥ ਵੀ ਮਿਲੇ ਹੋਏ ਹਨ, ਉਸ ਨੂੰ ਦੇਖ ਕੇ ਇਸ ਗੱਲ ਦੀ ਵੀ ਚਰਚਾ ਹੈ ਕਿ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਸ਼ੁਰੂ ਕੀਤੀ ਗਈ ਲੜਾਈ ਦੀ ਵਜ੍ਹਾ ਨਾਲ ਸਿੱਧੂ ਦੀ ਇਹ ਲੜਾਈ ਕੀਤੇ ਸਿਆਸਤ ਦਾ ਸ਼ਿਕਾਰ ਹੀ ਨਾ ਹੋ ਜਾਵੇ।
ਸਰਕਾਰ ਦੇ ਬਹੁਤ ਹੀ ਮਹੱਤਵਪੂਰਣ ਜ਼ਿੰਮੇਵਾਰੀ ਵਾਲੇ ਅਹੁਦੇ ‘ਤੇ ਰਹਿੰਦੇ ਹੋਏ ਸਿੱਧੂ ਜਿਸ ਤਰ੍ਹਾਂ ਨਾਲ ਆਏ ਦਿਨ ਬਾਦਲ ਪਰਿਵਾਰ ਕੇਬਲ ਮਾਫੀਆ ਤੇ ਆਪਣੇ ਵਿਭਾਗ ‘ਚ ਫੈਲੇ ਭ੍ਰਿਸ਼ਟਾਚਾਰ ਦੇ ਖਿਲਾਫ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ, ਉਸ ਨੂੰ ਦੇਖ ਕੇ ਜ਼ਿਆਦਾਤਰ ਲੋਕ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕਰਦੇ ਦਿਖਾਈ ਤਾਂ ਦਿੰਦੇ ਹਨ ਪਰ ਨਾਲ ਹੀ ਇਸ ਗੱਲ ਦੀ ਸ਼ੱਕ ਵੀ ਪ੍ਰਗਟਾਉਂਦੇ ਹਨ ਕਿ ਅੱਜ ਦੀ ਭ੍ਰਿਸ਼ਟ ਪ੍ਰਣਾਲੀ ‘ਚ ਕੀਤੇ ਸਿੱਧੂ ਦੀ ਇਹ ਲੜਾਈ ਸਿਰਫ ਬਿਆਨਬਾਜ਼ੀ ਤਕ ਹੀ ਸੀਮਤ ਨਾ ਰਹਿ ਜਾਵੇ।