ਜਲੰਧਰ — ਉਮਸ ਭਰੀ ਗਰਮੀ ਨਾਲ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਪਾਸੇ ਜਿੱਥੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਰਿਹਾ ਉਥੇ ਹੀ ਘੱਟੋ-ਘੱਟ ਤਾਪਮਾਨ ਸ਼ਨੀਵਾਰ ਦੇ ਮੁਕਾਬਲੇ 3.2 ਡਿਗਰੀ ਸੈਲਸੀਅਸ ਦੀ ਤੇਜ਼ੀ ਦੇ ਚਲਦਿਆਂ 27.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਦੀ ਮੰਨੀਏ ਤਾਂ ਸੋਮਵਾਰ ਨੂੰ ਵੀ ਆਸਮਾਨ ‘ਚ ਬੱਦਲ ਛਾਏ ਰਹਿਣਗੇ। 10 ਜੁਲਾਈ ਤੋਂ ਆਸਮਾਨ ‘ਚ ਬਦਲਾਂ ਦੇ ਜਮਾਵੜੇ ਦੇ ਨਾਲ-ਨਾਲ ਗਰਜ-ਚਮਕ ਅਤੇ ਹਨ੍ਹੇਰੀ ਤੋਂ ਬਾਅਦ ਬਾਰਿਸ਼ ਹੋਣ ਦੇ ਆਸਾਰ ਹਨ। ਇਹ ਬਾਰਿਸ਼ ਆਉਣ ਵਾਲੇ ਹਫਤੇ ਦੌਰਾਨ ਜਾਰੀ ਰਹਿਣ ਦੀ ਸੰਭਾਵਨਾ ਹੈ। ਬਾਰਿਸ਼ ਦੇ ਚਲਦਿਆਂ 12 ਜੁਲਾਈ ਨੂੰ ਤਾਪਮਾਨ ‘ਚ 6 ਤੋਂ 7ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ। ਵੱਧ ਤੋਂ ਵੱਧ ਤਾਪਮਾਨ 29 ਤੋਂ 33 ਅਤੇ ਘੱਟ ਤੋਂ ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਦੇ ਨੇੜੇ ਰਹਿਣ ਦੇ ਆਸਾਰ ਹਨ।