ਸ਼੍ਰੀਨਗਰ— ਪਾਕਿਸਤਾਨ ਸਮਰਥਿਤ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਦੇ ਕਮਾਂਡਰ ਅੱਤਵਾਜੀ ਬੁਰਹਾਨ ਵਾਨੀ ਦੀ ਬਰਸੀ ‘ਤੇ ਸ਼ਨੀਵਾਰ ਨੂੰ ਪਾਕਿਸਤਾਨੀ ਫੌਜ ਵਲੋਂ ਪੁੰਛ ਜ਼ਿਲੇ ‘ਚ ਜੰਗ ਬੰਦੀ ਦੀ ਉਲੰਘਣਾ ਕਰਦੇ ਹੋਏ ਭਾਰਤ ਦੇ ਰਿਹਾਇਸ਼ੀ ਇਲਾਕਿਆਂ ਅਤੇ ਫੌਜ ਦੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਉਥੇ ਹੀ ਸੂਤਰਾਂ ਮੁਤਾਬਕ ਭਾਰਤੀ ਫੌਜ ਦੀ ਜਵਾਬੀ ਕਾਰਵਾਈ ‘ਚ 2 ਪਾਕਿਸਤਾਨੀ ਫੌਜੀ ਅਤੇ 5 ਨਾਗਰਿਕ ਮਾਰੇ ਗਏ ਹਨ, ਜਦੋਂ ਕਿ 16 ਜ਼ਖਮੀ ਹੋਏ। ਸਰਹੱਦ ਪਾਰ ਇਕ ਪਾਕਿਸਤਾਨੀ ਪੋਸਟ ਨੂੰ ਵੀ ਨੁਕਸਾਨ ਪੁੱਜਾ ਹੈ, ਜਿਸ ‘ਚ ਪਾਕਿਸਤਾਨ ਦੇ 7 ਜਵਾਨ ਫੱਟੜ ਹੋ ਗਏ ਅਤੇ 3 ਦੀ ਹਾਲਤ ਗੰਭੀਰ ਹੈ। ਖੁਫੀਆ ਏਜੰਸੀ ਮੁਤਾਬਕ ਜੋ ਪਾਕਿਸਤਾਨੀ ਫੌਜੀ ਮਰੇ ਗਏ ਅਤੇ ਜ਼ਖਮੀ ਹੋਏ ਹਨ ਉਹ ਕੰਟਰੋਲ ਰੇਖਾ ‘ਤੇ ਤਾਇਨਾਤ 24 ਫਰੰਟੀਅਰ ਫੋਰਸ ਯੂਨਿਟ ਤੋਂ ਹਨ।