ਨਵੀਂ ਦਿੱਲੀ  : ਕਾਂਗਰਸ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਕੌਮੀ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਚੀਨ ਦੇ ਰਾਜਦੂਤ ਲੂ ਝਾਓਹੋਆ ਨਾਲ 8 ਤਰੀਕ ਨੂੰ ਮੁਲਾਕਾਤ ਕੀਤੀ ਸੀ| ਦੱਸਣਯੋਗ ਹੈ ਕਿ ਰਾਹੁਲ ਗਾਂਧੀ ਦੀ ਚੀਨੀ ਰਾਜਦੂਤ ਨਾਲ ਮੁਲਾਕਾਤ ਅਜਿਹੇ ਸਮੇਂ ਵਿਚ ਹੋਈ ਹੈ, ਜਦੋਂ ਭਾਰਤ ਅਤੇ ਚੀਨ ਵਿਚਾਲੇ ਡੋਕਲਾਮ ਸੀਮਾ ਵਿਵਾਦ ਪੈਦਾ ਹੋਇਆ ਹੈ| ਹਾਲਾਂਕਿ ਕਾਂਗਰਸ ਵੱਲੋਂ ਇਸ ਮੁਲਾਕਾਤ ਨੂੰ ਝੂਠਾ ਕਰਾਰ ਦਿੱਤਾ ਗਿਆ ਸੀ, ਪਰ ਚੀਨੀ ਦੂਤਘਰ ਵੱਲੋਂ ਸੋਸ਼ਲ ਮੀਡੀਆ ਉਤੇ ਤਸਵੀਰਾਂ ਪੋਸਟ ਕਰਨ ਤੋਂ ਬਾਅਦ ਕਾਂਗਰਸ ਨੇ ਆਪਣਾ ਬਿਆਨ ਬਦਲਦਿਆਂ ਕਿਹਾ ਕਿ ਇਹ ਮੁਲਾਕਾਤ ਹੋਈ ਸੀ|
ਕਾਂਗਰਸ ਦਾ ਕਹਿਣਾ ਹੈ ਕਿ ਇਹ ਸ਼ਿਸ਼ਟਾਚਾਰ ਮੁਲਾਕਾਤ ਸੀ, ਇਸ ਦੇ ਗਲਤ ਅਰਥ ਨਾ ਕੱਢੇ ਜਾਣ|
ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲ ਨੇ ਕਿਹਾ  ਕਿ ਰਾਹੁਲ ਗਾਂਧੀ ਦੀ ਚੀਨੀ ਰਾਜਦੂਤ ਨਾਲ 8 ਜੁਲਾਈ ਨੂੰ ਮੁਲਾਕਾਤ ਹੋਈ ਸੀ| ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨਾਲ ਇਸ ਮੌਕੇ ਸ਼ਿਵਸ਼ੰਕਰ ਮੈਨਨ ਵੀ ਮੌਜੂਦ ਸਨ|