ਨਵੀਂ ਦਿੱਲੀ  : ਭਾਰਤ ਦੀ ਪਵਿੱਤਰ ਨਦੀਆਂ ਵਿਚੋਂ ਇਕ ਗੰਗਾ ਨਦੀ ਵਿਚ ਕੂੜਾ ਸੁੱਟਣ ਵਾਲਿਆਂ ਉਤੇ 50 ਹਜ਼ਾਰ ਤੱਕ ਦਾ ਜ਼ੁਰਮਾਨਾ ਕੀਤਾ ਜਾ ਸਕਦਾ ਹੈ| ਨੈਸ਼ਨਲ ਗ੍ਰੀਨ ਅਥਾਰਿਟੀ (ਐਨ.ਜੀ.ਟੀ) ਨੇ ਆਦੇਸ਼ ਜਾਰੀ ਕਰਦਿਆਂ ਸਖਤ ਰਵੱਈਆ ਅਪਣਾਇਆ ਹੈ|
ਉਨ੍ਹਾਂ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਗੰਗਾ ਨਦੀ ਦੇ ਕਿਨਾਰੇ ਤੇ 500 ਮੀਟਰ ਦੇ ਦਾਇਰੇ ਵਿਚ ਕਿਸੇ ਵੀ ਤਰ੍ਹਾਂ ਦਾ ਕੂੜਾ ਨਹੀਂ ਸੁੱਟਿਆ ਜਾਵੇਗਾ| ਜੇਕਰ ਅਜਿਹਾ ਕੀਤਾ ਗਿਆ ਤਾਂ 50 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ|