ਸ੍ਰੀਨਗਰ : ਪਾਕਿਸਤਾਨ ਵੱਲੋਂ ਜੰਗਬੰਦੀ ਦਾ ਉਲੰਘਣ ਵਾਰ-ਵਾਰੀ ਜਾਰੀ ਹੈ| ਅੱਜ ਸਰਹੱਦ ਪਾਰੋਂ ਕੀਤੀ ਗਈ ਗੋਲੀਬਾਰੀ ਵਿਚ ਭਾਰਤੀ ਜਵਾਨ ਸ਼ਹੀਦ ਹੋ ਗਿਆ, ਜਦੋਂ ਕਿ ਇਕ 9 ਸਾਲਾ ਬੱਚੀ ਵੀ ਮਾਰੀ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਵੱਲੋਂ ਅੱਜ ਸਵੇਰੇ ਰਾਜੌਰੀ ਦੇ ਮਾਂਜਾਕੋਟ ਸੈਕਟਰ ਵਿਖੇ ਗੋਲੀਬਾਰੀ ਕੀਤੀ ਗਈ| ਇਸ ਵਿਚ ਇਕ ਭਾਰਤੀ ਜਵਾਨ ਨਾਇਕ ਮੁਦਸਰ ਅਹਿਮਦ ਸ਼ਹੀਦ ਹੋ ਗਿਆ| ਇਸ ਤੋਂ ਇਲਾਵਾ ਇਕ ਬੱਚੀ ਦੀ ਮੌਤ ਵੀ ਹੋ ਗਈ| ਇਸ ਗੋਲੀਬਾਰੀ ਵਿਚ 2 ਹੋਰ ਲੋਕ ਜਖਮੀ ਹੋਏ ਹਨ|
ਦੱਸਣਯੋਗ ਹੈ ਕਿ ਇਸ ਮਹੀਨੇ ਪਾਕਿਸਤਾਨ ਵੱਲੋਂ ਕਈ ਵਾਰੀ ਜੰਗਬੰਦੀ ਦਾ ਉਲੰਘਣ ਕੀਤਾ ਗਿਆ ਹੈ| ਇਸ ਗੋਲੀਬਾਰੀ ਵਿਚ ਹੁਣ ਤੱਕ 4 ਭਾਰਤੀ ਜਵਾਨ ਸ਼ਹੀਦ ਹੋ ਗਏ ਹਨ, ਜਦੋਂ ਕਿ ਕਈ ਜ਼ਖਮੀ ਹੋਏ ਹਨ|