ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਮੌਨਸੂਨ ਸੈਸ਼ਨ ਦਾ ਅਰੰਭ ਹੋ ਰਿਹਾ ਹੈ। ਗਰਮੀ ਦੇ ਬਾਅਦ ਪਹਿਲੀ ਵਰਖਾ ਇੱਕ ਨਵੀਂ ਖੁਸ਼ਬੂ ਮਿੱਟੀ ਵਿੱਚ ਭਰ ਦਿੰਦੀ ਹੈ। ਉਸੇ ਤਰ੍ਹਾਂ ਇਹ ਮੌਨਸੂਨ ਸੈਸ਼ਨ ਜੀਐੱਸਟੀ ਦੀ ਸਫਲ ਵਰਖਾ ਦੇ ਕਾਰਨ, ਪੂਰਾ ਸੈਸ਼ਨ ਨਵੀਂ ਖੁਸ਼ਬੂ ਅਤੇ ਨਵੀਂ ਉਮੰਗ ਨਾਲ ਭਰਿਆ ਹੋਇਆ ਹੈ। ਹੁਣ ਦੇਸ਼ ਦੇ ਸਾਰੇ ਰਾਜਨੀਤਕ ਦਲ ਸਾਰੀਆਂ ਸਰਕਾਰਾਂ ਸਿਰਫ ਅਤੇ ਸਿਰਫ ਰਾਸ਼ਟਰ ਹਿਤ ਦੇ ਪੈਮਾਨੇ ਤੇ ਤੋਲ ਕੇ ਫੈਸਲੇ ਲੈਂਦੀਆਂ ਹਨ, ਤਾਂ ਕਿੰਨਾ ਮਹੱਤਵਪੂਰਨ ਰਾਸ਼ਟਰ ਹਿਤ ਦਾ ਕੰਮ ਹੁੰਦਾ ਹੈ, ਉਹ ਜੀਐੱਸਟੀ ਵਿੱਚ ਸਫਲ ਅਤੇ ਸਿੱਧ ਹੋ ਚੁੱਕਾ ਹੈ।
ਉਨਾਂ ਕਿਹਾ ਕਿ ਇਹ ਸੈਸ਼ਨ ਕਈ ਤਰ੍ਹਾਂ ਨਾਲ ਮਹੱਤਵਪੂਰਨ ਹੈ। 15 ਅਗਸਤ ਨੂੰ ਅਜ਼ਾਦੀ ਦੇ ਸੱਤ ਦਹਾਕਿਆਂ ਦੀ ਯਾਤਰਾ ਪੂਰਨ ਕਰ ਰਹੇ ਹਾਂ। 09 ਅਗਸਤ ਨੂੰ ਸੈਸ਼ਨ ਦੇ ਦਰਮਿਆਨ ਹੀ ਅਗਸਤ ਕ੍ਰਾਂਤੀ ਦੇ 75 ਸਾਲ ਹੋ ਰਹੇ ਹਨ।  ਇਹੀ ਸੈਸ਼ਨ ਹੈ ਜਦ ਦੇਸ਼ ਨੂੰ ਨਵੇਂ ਰਾਸ਼ਟਰਪਤੀ ਅਤੇ ਨਵੇਂ ਉਪ ਰਾਸ਼ਟਰਪਤੀ ਚੁਣਨ ਦਾ ਮੌਕਾ ਮਿਲਿਆ ਹੈ। ਇੱਕ ਪ੍ਰਕਾਰ ਨਾਲ ਰਾਸ਼ਟਰ ਜੀਵਨ ਦੀਆਂ ਅਤਿਅੰਤ ਮਹੱਤਵਪੂਰਨ ਘਟਨਾਵਾਂ ਨਾਲ ਭਰਿਆ ਹੋਇਆ ਇਹ ਕਾਲਖੰਡ ਹੈ। ਅਤੇ ਇਸ ਲਈ ਸੁਭਾਵਿਕ ਹੈ ਕਿ ਦੇਸ਼ ਵਾਸੀਆਂ ਦਾ ਧਿਆਨ ਹਮੇਸ਼ਾ ਵਾਂਗ ਇਸ ਮੌਨਸੂਨ ਸੈਸ਼ਨ ‘ਤੇ ਵਿਸ਼ੇਸ਼ ਰਹੇਗਾ।
ਉਨਾਂ ਕਿਹਾ ਕਿ ਜਦੋਂ ਅਸੀਂ ਮੌਨਸੂਨ ਸੈਸ਼ਨ ਦਾ ਅਰੰਭ ਕਰ ਰਹੇ ਹਾਂ ਤਾਂ ਉਸ ਦੇ ਅਰੰਭ ਵਿੱਚ, ਅਸੀਂ ਦੇਸ਼ ਦੇ ਉਨ੍ਹਾਂ ਕਿਸਾਨਾਂ ਨੂੰ ਨਮਨ ਕਰਦੇ ਹਾਂ ਜੋ ਇਸ ਸੀਜ਼ਨ ਦੌਰਾਨ ਸਖ਼ਤ ਮਿਹਨਤ ਕਰਕੇ ਦੇਸ਼ ਵਾਸੀਆਂ ਦੀਆਂ ਖੁਰਾਕ ਸਬੰਧੀ ਸੁਰੱਖਿਆ ਦਾ ਇੰਤਜ਼ਾਮ ਕਰਦੇ ਹਨ ਅਤੇ ਉਨ੍ਹਾਂ ਨੂੰ ਨਮਨ ਕਰਦੇ ਹੋਏ ਇਸ ਸੈਸ਼ਨ ਦਾ ਅਰੰਭ ਹੁੰਦਾ ਹੈ।
ਉਨਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਇਸ ਮੌਨਸੂਨ ਸੈਸ਼ਨ ਵਿੱਚ ਸਾਰੇ ਰਾਜਨੀਤਕ ਦਲ, ਸਾਰੇ ਆਦਰਯੋਗ ਸਾਂਸਦ ਰਾਸ਼ਟਰ ਹਿਤ ਦੇ ਮਹੱਤਵਪੂਰਨ ਫੈਸਲੇ ਲੈ ਕੇ , ਉੱਤਮ ਕੋਟੀ ਦੀ ਚਰਚਾ ਕਰਕੇ, ਹਰ ਵਿਚਾਰ ਵਿੱਚ  ਵੈਲਿਊ ਐਡੀਸ਼ਨ ਕਰਨ ਦਾ ਯਤਨ, ਹਰ ਵਿਵਸਥਾ ਵਿੱਚ ਵੈਲਿਊ ਐਡੀਸ਼ਨ ਦਾ ਯਤਨ ਅਸੀਂ ਸਾਰੇ ਮਿਲ ਕੇ ਕਰਾਂਗੇ, ਇਹ ਮੇਰਾ ਪੂਰਾ ਵਿਸ਼ਵਾਸ ਹੈ।