ਨਵੀਂ ਦਿੱਲੀ : ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਮੁੱਖ ਮਾਇਆਵਤੀ ਨੇ ਅੱਜ ਰਾਜਸਭਾ ਦੀ ਮੈਂਬਰਤਾ ਤੋਂ ਅਸਤੀਫਾ ਦੇ ਦਿਤਾ| ਮਾਇਆਵਤੀ ਅੱਜ ਇਸ ਗੱਲ ਨੂੰ ਲੈ ਕੇ ਨਾਰਾਜ਼ ਹੋ ਗਈ ਕਿ ਉਨ੍ਹਾਂ ਨੂੰ ਰਾਜ ਸਭਾ ਵਿਚ ਆਪਣੀ ਗੱਲ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਨੇ ਐਲਾਨ ਕਰ ਦਿੱਤਾ ਕਿ ਜੇਕਰ ਮੈਂ ਸਦਨ ਵਿਚ ਦਲਿਤਾਂ ਦੇ ਹਿੱਤਾਂ ਦੀ ਗੱਲ ਨਹੀਂ ਚੁੱਕ ਸਕਦੀ ਤਾਂ ਮੈਂ ਰਾਜ ਸਭਾ ਵਿਚ ਬਣੇ ਰਹਿਣਾ ਨਹੀਂ ਚਾਹੁੰਦੀ|
ਵਰਣਨਯੋਗ ਹੈ ਕਿ ਰਾਜ ਸਭਾ ਵਿਚ ਮਾਇਆਵਤੀ ਨੂੰ ਆਪਣੀ ਗੱਲ ਰੱਖਣ ਦਾ ਤਿੰਨ ਮਿੰਟ ਦਾ ਸਮਾਂ ਦਿੱਤਾ ਗਿਆ ਸੀ, ਜਿਸ ਤੇ ਉਨ੍ਹਾਂ ਨੇ ਸੱਤ ਮਿੰਟ ਲਏ| ਇਸ ਤੋਂ ਬਾਅਦ ਉਪ ਸਭਾਪਤੀ ਨਾਲ ਉਨ੍ਹਾਂ ਦੀ ਬਹਿਸ ਹੋ ਗਈ| ਇਸ ਤੋਂ ਬਾਅਦ ਮਾਇਆਵਤੀ ਨੇ ਐਲਾਨ ਕਰ ਦਿੱਤਾ ਕਿ ਉਹ ਅੱਜ ਰਾਜ ਸਭਾ ਤੋਂ ਅਸਤੀਫੇ ਦੇ ਰਹੇ ਹਨ|