ਜਲੰਧਰ— ਵਾਤਾਵਰਣ ਅਤੇ ਕਾਲਾ ਸੰਘਿਆ ਡ੍ਰੇਨ ਦੇ ਬਚਾਅ ਦੇ ਮਸਲੇ ਨੂੰ ਲੈ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਜਲੰਧਰ ਨਗਰ-ਨਿਗਮ ਕਮਿਸ਼ਨਰ ਬਸੰਤ ਗਰਗ ਨਾਲ ਮਿਲੇ। ਇਸ ਦੌਰਾਨ ਸੰਤ ਨੇ ਕਿਹਾ ਕਿ ਡ੍ਰੇਨ ਦਾ ਉਚਿਤ ਰੱਖ-ਰਖਾਵ ਨਾ ਹੋਣ ਕਾਰਨ ਗੰਦਾ ਪਾਣੀ ਨਹਿਰਾਂ ‘ਚ ਜਾ ਰਿਹਾ ਹੈ। ਡ੍ਰੇਨ ਚਲਾਉਣ ਲਈ ਉੱਚਿਤ ਡੀਜ਼ਲ ਨਹੀਂ ਮਿਲ ਰਿਹਾ। ਇਸ ਦੌਰਾਨ ਸੀਚੇਵਾਲ ਨੇ ਬੂਟੇ ਲਗਾਉਣ ਲਈ ਵੀ ਜਨਮਾਨਸ ਅਤੇ ਨਗਰ-ਨਿਗਮ ਪ੍ਰਸ਼ਾਸਨ ਨੂੰ ਕਿਹਾ। ਇਸ ਦੌਰਾਨ ਬਸੰਤ ਗਰਗ ਨੇ ਸਾਰੀਆਂ ਸਮੱਸਿਆਵਾਂ ਹੱਲ ਕਰਨ ਲਈ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਸੂਬੇ ਚ ਚਮੜੀ ਕੈਂਸਰ ਦੇ ਵਧਦੇ ਪ੍ਰਕੋਪ ਨੂੰ ਲੈ ਕੇ ਸੰਤ ਸੀਂਚੇਵਾਲ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ।