ਅਨੁਸ਼ਕਾ ਸ਼ਰਮਾ ਜਲਦ ਹੀ ਸ਼ਾਹਰੁਖ਼ ਖ਼ਾਨ ਨਾਲ ਇਮਤਿਆਜ਼ ਅਲੀ ਦੀ ਫ਼ਿਲਮ ‘ਜਬ ਹੈਰੀ ਮੇਟ ਸੇਜ਼ਲ’ ‘ਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਕਿੰਗ ਖ਼ਾਨ ਦੇ ਨਾਲ ਦੋ ਫ਼ਿਲਮਾਂ ‘ਚ ਕੰਮ ਕਰ ਚੁੱਕੀ ਅਨੁਸ਼ਕਾ ਨੂੰ ਹੁਣ ਸ਼ਾਹਰੁਖ਼ ਦੀਆਂ ਆਦਤਾਂ ਦਾ ਵੀ ਪਤਾ ਲੱਗ ਗਿਆ ਹੈ। ਅਨੁਸ਼ਕਾ ਨੇ ਦੱਸਿਆ ਕਿ ਇੱਕ ਵਾਰ ਇਹ ਗੱਲ ਸ਼ਾਹਰੁਖ਼ ਤੋਂ ਪੁੱਛੀ ਤਾਂ ਉਨ੍ਹਾਂ ਨੇ ਕਿਹਾ ਕਿ ਕੁਝ ਵੀ ਹੋ ਜਾਵੇ ਜਾਂ ਮੌਤ ਵੀ ਕਿਉਂ ਨਾ ਆ ਜਾਵੇ ਉਹ ਬਾਡੀ ਵਾਰਮਰ ਨਹੀਂ ਪਹਿਨਦੇ। ਅਨੁਸ਼ਕਾ ਕਹਿੰਦੀ ਹੈ ‘ਉਨ੍ਹਾਂ ਨੇ ਇਸ ਫ਼ਿਲਮ ਸਮੇਤ ਕਿਸੇ ਵੀ ਫ਼ਿਲਮ ਦੀ ਪੂਰੀ ਸ਼ੂਟਿੰਗ ਦੌਰਾਨ ਬਾਡੀ ਵਾਰਮਰ ਦੀ ਵਰਤੋਂ ਨਹੀਂ ਕੀਤੀ। ਇਸ ਮੌਕੇ ‘ਤੇ ਅਨੁਸ਼ਕਾ ਸ਼ਰਮਾ ਨੇ ਸ਼ਾਹਰੁਖ਼ ਖ਼ਾਨ ਦੀ ਇੱਕ ਹੋਰ ਖ਼ੂਬੀ ਦੱਸਦੇ ਹੋਏ ਕਿਹਾ ਹੈ ਕਿ ਸ਼ਾਹਰੁਖ਼ ਕੋਲ ਪੰਜ ਸਾਲ ਪੁਰਾਣੀਆਂ ਚੀਜ਼ਾਂ ਵੀ ਆਸਾਨੀ ਨਾਲ ਮਿਲ ਜਾਂਦੀਆਂ ਹਨ ਕਿਉਂਕਿ ਉਹ ਹਰ ਸਮੇਂ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਚੱਲਦੇ ਹਨ। ਉਹ ਹਰ ਚੀਜ਼ ਦਾ ਇਸਤੇਮਾਲ ਕਰਦੇ ਹਨ। ਇੱਥੋਂ ਤਕ ਕਿ ਸ਼ਾਹਰੁਖ਼ ਖ਼ਾਨ ਦੇ ਬਾਡੀਗਾਰਡ ਨੂੰ ਵੀ ਸਭ ਯਾਦ ਰਹਿੰਦਾ ਹੈ ਕਿ ਉਨ੍ਹਾਂ ਨੂੰ ਕਦੋਂ ਕਿਸ ਚੀਜ਼ ਦੀ ਜ਼ਰੂਰਤ ਪੈਣ ਵਾਲੀ ਹੈ। ਅਨੁਸ਼ਕਾ ਅਤੇ ਸ਼ਾਹਰੁਖ਼ ਨੇ ਰੱਬ ਨੇ ਬਨਾ ਦੀ ਜੋੜੀ ਤੋਂ ਜਬ ਤਕ ਹੈ ਜਾਨ ‘ਚ ਕੰਮ ਕੀਤਾ ਸੀ। ਅਨੁਸ਼ਕਾ ਦੇ ਬਾਰੇ ਸ਼ਾਹਰੁਖ਼ ਖ਼ਾਨ ਨੇ ਦੱਸਿਆ ਕਿ ਉਹ ਇੱਕ ਸਮੇਂ ਕਈ ਡਾਇਲਾਗ ਯਾਦ ਕਰ ਲੈਂਦੀ ਹੈ। ਅਜਿਹੇ ‘ਚ ਇਹ ਸਮਝਣਾ ਲਾਜ਼ਮੀ ਹੈ ਕਿ ਅਨੁਸ਼ਕਾ ਨੂੰ ਡਾਇਲਾਗਜ਼ ਦੀ ਤਰ੍ਹਾਂ ਪੜ੍ਹਾਈ ਦੀਆਂ ਗੱਲਾਂ ਯਾਦ ਰਹਿੰਦੀਆਂ ਹੋਣਗੀਆਂ ਪਰ ਅਨੁਸ਼ਕਾ ਨੇ ਆਪਣੇ ਇਸ ਗੁਣ ਨੂੰ ਵੱਖਰਾ ਦੱਸਿਆ। ਅਨੁਸ਼ਕਾ ਕਹਿੰਦੀ ਹੈ ਕਿ ਅਜਿਹਾ ਨਹੀਂ ਹੈ ਕਿ ਉਨ੍ਹਾਂ ਨੂੰ ਡਾਇਲਾਗ ਯਾਦ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਕੂਲ ‘ਚ ਵੀ ਸਾਰੇ ਨੋਟਸ ਯਾਦ ਰਹਿੰਦੇ ਸੀ ਬਲਕਿ ਨਿੱਜੀ ਜ਼ਿੰਦਗੀ ‘ਚ ਉਹ ਬਹੁਤ ਭੁਲੱਕੜ ਹੈ। ਉਨ੍ਹਾਂ ਨੂੰ ਸਾਰੀਆਂ ਗੱਲਾਂ, ਸਾਰੇ ਲੋਕ, ਲੋਕਾਂ ਦੇ ਚਿਹਰੇ ਯਾਦ ਨਹੀਂ ਰਹਿੰਦੇ। ਇਹ ਹੀ ਨਹੀਂ ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਖ਼ੁਦ ਨਾਲ ਗੱਲਾਂ ਕਰਦੀ ਹੈ ਤੇ ਬਹੁਤ ਜਲਦੀ ਜਲਦੀ ਗੱਲਾਂ ਕਰਦੀ ਹੈ ਤਾਂ ਉਹ ਭੁੱਲ ਜਾਂਦੀ ਹੈ ਕਿ ਉਹ ਕੀ ਬੋਲ ਰਹੀ ਹੈ। ਇਹ ਹੀ ਵਜ੍ਹਾ ਹੈ ਕਿ ਉਸ ਦੀ ਲਾਂਚਿੰਗ ਸਮੇਂ ਸ਼ਾਹਰੁਖ਼ ਨੇ ਅਨੁਸ਼ਕਾ ਨੂੰ ਕਿਹਾ ਸੀ ਕਿ ਉਹ ਤੇਜ਼ ਨਾ ਬੋਲੇ। ਅਨੁਸ਼ਕਾ ਮੰਨਦੀ ਹੈ ਕਿ ਸ਼ਾਹਰੁਖ਼ ਨਾਲ ਕੰਮ ਕਰਕੇ ਅੱਜ ਵੀ ਬਹੁਤ ਕੁਝ ਸਿਖ ਰਹੀ ਹੈ। ਉਨ੍ਹਾਂ ਨੂੰ ਯਾਦ ਹੈ ਕਿ ‘ਜਬ ਤਕ ਹੈ ਜਾਨ’ ਦੀ ਸ਼ੂਟਿੰਗ ਸਮੇਂ ਫ਼ੈਨ ਆਏ ਤਾਂ ਸ਼ਾਹਰੁਖ਼ ਨੇ ਉਸ ਨੂੰ ਕਿਹਾ ਕਿ ਉਹ ਹੱਥ ਹਿਲਾ ਦੇਵੇ। ਸਾਰੇ ਖ਼ੁਸ਼ ਹੋ ਜਾਣਗੇ। ਅਨੁਸ਼ਕਾ ਕਹਿੰਦੀ ਹੈ ਕਿ ਸ਼ਾਹਰੁਖ਼ ਨੇ ਉਨ੍ਹਾਂ ਨੂੰ ਪੇਸ਼ੇਂਸ ਰੱਖਣੇ ਅਤੇ ਫ਼ੈਨ ਦੀ ਇੱਜ਼ਤ ਕਰਨੀ ਸਿਖਾਈ ਹੈ।