ਨਵੀਂ ਦਿੱਲੀ : ਐਨ.ਡੀ.ਏ ਦੇ ਉਮੀਦਵਾਰ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ| ਉਨ੍ਹਾਂ ਨੂੰ 2,930 ਵੋਟਾਂ ਮਿਲੀਆਂ ਜਿਨ੍ਹਾਂ ਦੀ ਮਤ ਕੀਮਤ 7,02,044 ਹੈ| ਇਸ ਤੋਂ ਇਲਾਵਾ ਮੀਰਾ ਕੁਮਾਰ ਨੂੰ 1,844 ਵੋਟਾਂ ਮਿਲੀਆਂ, ਜਿਨ੍ਹਾਂ ਦੀ ਮਤ ਕੀਮਤ 367314 ਹੈ| ਇਸ ਦੌਰਾਨ ਉਹ 25 ਜੁਲਾਈ ਨੂੰ ਅਹੁਦੇ ਦੀ ਸਹੁੰ ਚੁੱਕਣਗੇ|
ਦੱਸਣਯੋਗ ਹੈ ਕਿ ਰਾਮਨਾਥ ਕੋਵਿੰਦ ਦੇਸ਼ ਦੇ 14ਵੇਂ ਰਾਸ਼ਟਰਪਤੀ ਬਣੇ ਹਨ| ਉਨ੍ਹਾਂ ਦਾ ਜਨਮ 1 ਅਕਤੂਬਰ 1945 ਨੂੰ ਡੇਰਾਪੁਰ ਜ਼ਿਲ੍ਹਾ ਕਾਨਪੁਰ ਵਿਖੇ ਹੋਇਆ ਸੀ| ਉਹ ਦੋ ਵਾਰੀ ਰਾਜ ਸਭਾਂ ਮੈਂਬਰ ਅਤੇ ਬਿਹਾਰ ਦੇ ਰਾਜਪਾਲ ਰਹਿ ਚੁੱਕੇ ਹਨ| ਉਹ ਦਲਿਤ ਭਾਈਚਾਰੇ ਨਾਲ ਸਬੰਧ ਰੱਖਦੇ ਹਨ|
ਇਹ ਦੱਸਣਯੋਗ ਹੈ ਕਿ 17 ਜੁਲਾਈ ਨੂੰ ਰਾਸ਼ਟਰਪਤੀ ਚੋਣਾਂ ਹੋਈਆਂ ਸਨ, ਜਿਨ੍ਹਾਂ ਦੇ ਨਤੀਜਿਆਂ ਦਾ ਅੱਜ ਐਲਾਨ ਕੀਤਾ ਗਿਆ ਹੈ|
ਰਾਮਨਾਥ ਕੋਵਿੰਦ ਨੇ ਜਿੱਤੀ ਰਾਸ਼ਟਰਪਤੀ ਚੋਣ
ਨਵੀਂ ਦਿੱਲੀ : ਐਨ.ਡੀ.ਏ ਦੇ ਉਮੀਦਵਾਰ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ| ਉਨ੍ਹਾਂ ਨੂੰ 7,02,044 ਵੋਟਾਂ ਮਿਲੀਆਂ ਹਨ| ਹਾਲਾਂਕਿ ਇਸ ਸਬੰਧੀ ਰਸਮੀ ਐਲਾਨ ਸ਼ਾਮ 5 ਵਜੇ ਕੀਤਾ ਜਾਵੇਗਾ|
522 ਸੰਸਦ ਮੈਂਬਰਾਂ ਨੇ ਰਾਮਨਾਥ ਕੋਵਿੰਦ ਅਤੇ 225 ਮੈਂਬਰਾਂ ਨੇ ਮੀਰਾ ਕੁਮਾਰ ਨੂੰ ਦਿੱਤੀ ਵੋਟ
ਨਵੀਂ ਦਿੱਲੀ : ਰਾਸ਼ਟਰਪਤੀ ਦੀਆਂ 17 ਜੁਲਾਈ ਨੂੰ ਹੋਈਆਂ ਚੋਣ ਨਤੀਜਿਆਂ ਦਾ ਅੱਜ ਐਲਾਨ ਕੀਤਾ ਜਾ ਰਿਹਾ ਹੈ| ਇਸ ਦੌਰਾਨ ਸੰਸਦ ਦੇ ਆਏ ਚੋਣ ਨਤੀਜਿਆਂ ਅਨੁਸਾਰ 522 ਸੰਸਦ ਮੈਂਬਰਾਂ ਨੇ ਐਨ.ਡੀ.ਏ ਦੇ ਉਮੀਦਵਾਰ ਰਾਮਨਾਥ ਕੋਵਿੰਦ ਨੂੰ ਵੋਟ ਦਿੱਤੀ ਹੈ, ਜਦੋਂ ਕਿ 225 ਮੈਂਬਰਾਂ ਨੇ ਯੂ.ਪੀ.ਏ ਉਮੀਦਵਾਰ ਮੀਰਾ ਕੁਮਾਰ ਨੂੰ ਵੋਟ ਦਿੱਤੀ|