ਕਿਰਨ ਬੇਦੀ ਨੂੰ ਪੋਸਟਰ ਨੂੰ ਦਿਖਾਇਆ ਹਿਲਟਰ ਅਤੇ ਕਾਲੀ ਮਾਂ ਦੇ ਰੂਪ ‘ਚ
ਨਵੀਂ ਦਿੱਲੀ : ਕਿਰਨ ਬੇਦੀ ਦੇ ਖਿਲਾਫ ਪੁਡੂਚੇਰੀ ਵਿਚ ਵਿਰੋਧ ਵਧਣ ਲੱਗਾ ਹੈ। ਕਿਰਨ ਬੇਦੀ ਨੂੰ ਉਥੇ ਲੱਗੇ ਪੋਸਟਰਾਂ ਵਿਚ ਜਰਮਨ ਤਾਨਾਸ਼ਾਹ ਹਿਲਟਰ ਅਤੇ ਮਾਂ ਕਾਲੀ ਦੇ ਰੂਪ ਵਿਚ ਦਿਖਾਇਆ ਗਿਆ। ਪੋਸਟਰ ਸਾਹਮਣੇ ਆਉਣ ਤੋਂ ਬਾਅਦ ਖੁਦ ਕਿਰਨ ਬੇਦੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿਰਨ ਬੇਦੀ ਸਬੰਧੀ ਅਜਿਹੇ ਪੋਸਟਰ ਲਗਾਉਣ ਵਿਚ ਕਾਂਗਰਸ ਦੇ ਮੈਂਬਰਾਂ ਦਾ ਹੱਥ ਹੈ। ਇਕ ਪੋਸਟਰ ਵਿਚ ਕਿਰਨ ਬੇਦੀ ਨੂੰ ਹਿਟਲਰ ਜਿਹੀਆਂ ਮੁੱਛਾਂ ਅਤੇ ਟੋਪੀ ਪਹਿਨੀ ਨਜ਼ਰ ਆ ਰਹੀ ਹੈ। ਦੂਜੇ ਪੋਸਟਰ ਵਿਚ ਕਿਰਨ ਬੇਦੀ ਨੂੰ ਮਹਾਂਕਾਲੀ ਦੇ ਰੂਪ ਵਿਚ ਦਿਖਾਇਆ ਗਿਆ ਅਤੇ ਇਕ ਹੋਰ ਪੋਸਟਰ ਵਿਚ ਉਹਨਾਂ ਦੇ ਪਿੱਛੇ ਲੋਕ ਭੱਜਦੇ ਨਜ਼ਰ ਆ ਰਹੇ ਹਨ। ਇਸ ਸਬੰਧੀ ਕਿਰਨ ਬੇਦੀ ਦਾ ਕਹਿਣਾ ਹੈ ਕਿ ਸੂਬੇ ਦੀ ਸਰਕਾਰ ਨੇ ਉਸਦੇ ਵਿਰੋਧ ਲਈ ਅਜਿਹੇ ਪੋਸਟਰ ਤਿਆਰ ਕਰਵਾਏ ਹਨ। ਚੇਤੇ ਰਹੇ ਕਿ ਕਿਰਨ ਬੇਦੀ ਅਤੇ ਪੁਡੂਚੇਰੀ ਸਰਕਾਰ ਵਿਚਕਾਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਬੰਧ ਠੀਕ ਨਹੀਂ ਚੱਲ ਰਹੇ ਹਨ।