ਚੰਡੀਗੜ੍ਹ  : ਸਿਟੀ ਬਿਊਟੀਫੁਲ ਵੀ ਸਵਾਈਨ ਫਲੂ ਦੀ ਲਪੇਟ ਵਿਚ ਆ ਿਗਿਆ ਹੈ| ਸ਼ਹਿਰ ਵਿਚ ਸਵਾਈਨ ਲੂ ਨਾਲ ਇਕ ਮਰੀਜ ਦੀ ਮੌਤ ਹੋ ਗਈ ਹੈ| ਮਰੀਜ ਪੀ.ਜੀ.ਆਈ ਵਿਚ ਭਰਤੀ ਸੀ ਅਤੇ ਉਥੇ ਉਸ ਦੀ ਬੀਤੇ ਰਾਤ ਮੌਤ ਗਈ| ਇਸ ਨਾਲ ਸ਼ਹਿਰ ਵਿਚ ਸਿਹਤ ਵਿਭਾਗ ਵਿਚ ਹੜਕੰਪ ਹੈ| ਸ਼ਹਿਰ ਵਿਚ ਤਿੰਨ ਹੋਰ ਮਰੀਜਾਂ ਨੂੰ ਇਸ ਨਾਲ ਗ੍ਰਸਤ ਹੋਣ ਦਾ ਪਤਾ ਲੱਗਿਆ ਹੈ| ਇਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ| ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 37 ਦੇ ਰਹਿਣ ਵਾਲੇ ਸ਼ਿਆਮ ਸਿੰਘ ਨੂੰ ਤਬੀਅਤ ਵਿਗੜਣ ਤੋਂ ਬਾਅਦ 14 ਜੁਲਾਈ ਨੂੰ ਸੈਕਟਰ 16 ਦੇ ਜੀ.ਐਮ.ਐਸ.ਐਚ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ| ਮਰੀਜ ਨੂੰ ਉਲਟੀ ਵਿਚ ਖੂਨ ਤੇ ਤੇਜ ਬੁਖਾਰ ਦੀ ਵਜ੍ਹਾ ਨਾਲ ਐਡਮਿਟ ਕੀਤਾ ਗਿਆ ਸੀ| ਉਸ ਦੇ ਖੂਨ ਦੇ ਸੈਂਪਲ ਨੂੰ ਜਾਂਚ ਲਈ ਪੀ.ਜੀ.ਆਈ ਭੇਜਿਆ ਗਿਆ ਸੀ| ਜਾਂਚ ਵਿਚ ਸ਼ਿਆਮ ਸਿੰਘ ਦੇ ਐਚ1 ਐਨ1 ਸਵਲਾਈਨ ਫਲੂ ਨਾਲ ਗ੍ਰਸਤ ਹੋਣ ਦੀ ਪੁਸ਼ਟੀ ਹੋਈ ਸੀ|
ਇਸ ਤੋਂ ਬਾਅਦ ਉਨ੍ਹਾਂ ਨੂੰ ਪੀਜੀਆਈ ਵਿਚ ਦਾਖਲ ਕਰਾਇਆ ਗਿਆ ਸੀ| ਡਾਕਟਰਾਂ ਦੇ ਅਨੁਸਾਰ ਪਿਛਲੇ ਛੇ ਦਿਨ ਤੋਂ ਉਸ ਦੀ ਹਾਲਤ ਸਥਿਰ ਬਣੀ ਹੋਈ ਸੀ ਅਤੇ ਉਸ ਦੀ ਹਾਲਤ ਵਿਚ ਸੁਧਾਰ ਨਹੀਂ ਹੋ ਰਿਹਾ ਸੀ| ਇਸੇ ਕਾਰਨ ਮਰੀਜ ਨੂੰ ਵੈਂਟੀਲੇਟਰ ਉਤੇ ਰੱਖਿਆ ਗਿਆ ਸੀ|
ਜਾਣਕਾਰੀ ਅਨੁਸਾਰ ਬੀਤੇ ਦਿਨ ਮਰੀਜ ਦੀ ਹਾਲਤ ਵਿਗੜ ਗਈ ਅਤੇ ਰਾਤ ਲਗਪਗ 7:30 ਵਜੇ ਉਸ ਦੀ ਮੌਤ ਹੋ ਗਈ| ਸਿਹਤ ਵਿਭਾਗ ਨੇ ਸਵਾਈਨ ਫਲੂ ਨਾਲ ਮੌਤ ਦੀ ਪੁਸ਼ਟੀ ਕੀਤੀ| ਸਿਹਤ ਵਿਭਾਗ ਨੇ ਸ਼ਹਿਰ ਵਿਚ ਤਿੰਨ ਹੋਰ ਸਵਾਈਨ ਫਲੂ ਦੇ ਮਰੀਜਾਂ ਦੀ ਪੁਸ਼ਟੀ ਕੀਤੀ ਹੈ ਅਤੇ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ