ਨਵੀਂ ਦਿੱਲੀ—ਕੇਰਲ ਦੇ ਕਾਂਗਰਸ ਵਿਧਾਇਕ ਐਮ.ਵਿੰਸੇਟ ਨੂੰ ਅੱਜ ਪੁਲਸ ਨੇ ਬਲਾਤਕਾਰ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਬੁੱਧਵਾਰ ਨੂੰ 51 ਸਾਲਾ ਇਕ ਮਹਿਲਾ ਨੇ ਵਿਧਾਇਕ ‘ਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ ਅਤੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੇ ਬਾਅਦ ਸ਼ੁੱਕਰਵਾਰ ਨੂੰ ਕੋਵਾਲਮ ਤੋਂ ਵਿਧਾਇਕ ਵਿੰਸੇਟ ‘ਤੇ ਆਈ.ਪੀ.ਸੀ. ਦੀ ਧਾਰਾ 376 ਅਤੇ 354 (ਡੀ) ਦੇ ਤਹਿਤ ਮਾਮਲਾ ਦਰਜ ਹੋਇਆ ਸੀ। ਮਹਿਲਾ ਨੇ ਪੁਲਸ ਦੇ ਸਾਹਮਣੇ ਆਪਣਾ ਬਿਆਨ ਵੀ ਦਰਜ ਕਰਵਾਇਆ ਹੈ।
ਪੁਲਸ ਦੇ ਮੁਤਾਬਕ ਮਹਿਲਾ ਨੇ ਨੀਂਦ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੇ ਬਾਅਦ ਮਹਿਲਾ ਦੇ ਪਤੀ ਦੀ ਸ਼ਿਕਾਇਤ ਦੇ ਆਧਾਰ ‘ਤੇ ਕੇਸ ਦਰਜ ਕੀਤਾ ਗਿਆ। ਉੱਥੇ ਵਿੰਸੇਟ ਅਤੇ ਮਹਿਲਾ ਦੇ ਇਕ ਰਿਸ਼ਤੇਦਾਰ ‘ਚ ਮਾਮਲੇ ਨੂੰ ਕੋਰਟ ‘ਚ ਸੁਲਝਾਉਣ ਦੀ ਫੋਨ ਰਿਕਾਡਿੰਗ ਮਿਲੀ ਹੈ।