ਨਵੀਂ ਦਿੱਲੀ — ਬਾਰਡਰ ‘ਤੇ ਵਧ ਰਹੇ ਭਾਰਤ-ਚੀਨ ਵਿਵਾਦ ਨੂੰ ਲੈ ਕੇ ਭਾਰਤੀ ਫੌਜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਆਰਮੀ ਵਾਈਸ-ਚੀਫ ਲੈਫਟੀਨੈਂਟ ਜਨਰਲ ਸਰਥ ਚੰਦ ਨੇ ਚੀਨ ਨੂੰ ਭਵਿੱਖ ‘ਚ ਭਾਰਤ ਲਈ ਖਤਰਾ ਦੱਸਦੇ ਹੋਏ ਕਿਹਾ ਕਿ ਪਾਕਿਸਤਾਨ ਅਤੇ ਚੀਨ ਦੇ ਵਿਚਕਾਰ ਗਠਜੋੜ ਸਾਹਮਣੇ ਆ ਰਿਹਾ ਹੈ, ਜਿਸ ਦੇ ਲਈ ਸੁਰੱਖਿਆ ਨੂੰ ਲੈ ਕੇ ਹੋਰ ਧਿਆਨ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਫੌਜ ਦੇ ਮੁੱਖੀ ਨੇ ਢਾਈ ਮੋਰਚਿਆਂ ‘ਤੇ ਜੰਗ ਦੀ ਜਿਹੜੀ ਗੱਲ ਕਹੀ ਸੀ, ਉਸ ‘ਚ ਜੰਗ ਦਾ ਹਊਆ ਖੜ੍ਹਾ ਕਰਨ ਦੀ ਗੱਲ ਨਹੀਂ ਕਹੀ ਸੀ ਸਗੋਂ ਸੱਚਾਈ ਸੀ, ਜਿਸਦਾ ਸਾਹਮਣਾ ਕਰਨ ਦੇ ਲਈ ਫੌਜ ਤਿਆਰੀ ‘ਤੇ ਧਿਆਨ ਦੇ ਰਹੀ ਹੈ।
ਡੋਭਾਲ ‘ਤੇ ਚੀਨ ਦਾ ਦੋਸ਼
ਭਾਰਤ ਅਤੇ ਚੀਨ ਦੇ ਵਿਚਕਾਰ ਗਤੀਰੋਧ ਲਗਾਤਾਰ ਵਧਦਾ ਜਾ ਰਿਹਾ ਹੈ। ਚੀਨ, ਭਾਰਤ ਨੂੰ ਸਿਕਿਮ-ਭੂਟਾਨ ਬਾਰਡਰ ਤੋਂ ਆਪਣੀ ਫੌਜ ਹਟਾਉਣ ਨੂੰ ਕਹਿ ਰਿਹਾ ਹੈ, ਪਰ ਭਾਰਤ ਵੀ ਫੌਜ ਨੂੰ ਨਾ ਹਟਾਉਣ ‘ਤੇ ਡਟਿਆ ਹੈ। ਇਸ ਦੌਰਾਨ ਬੀਜ਼ਿੰਗ ‘ਚ ਬ੍ਰਿਕਸ ਦੀ ਐਨਐਸਏ ਪੱਧਰ ਦੀ ਮੀਟਿੰਗ ਹੋਣ ਵਾਲੀ ਹੈ , ਜਿਸ ਵਿਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਸ਼ਾਮਲ ਹੋਣਗੇ। ਪਰ ਇਸ ਤੋਂ ਪਹਿਲਾਂ ਮੋਦੀ ਦੇ ਸਭ ਤੋਂ ਖਾਸ ਸਿਪਾਹੀ ਮੰਨੇ ਜਾਣ ਵਾਲੇ ਡੋਭਾਲ ‘ਤੇ ਚੀਨ ਨੇ ਦੋਸ਼ ਲਗਾਇਆ ਹੈ ਕਿ ਡੋਕਲਾਮ ‘ਚ ਸੀਮਾ ਵਿਵਾਦ ਦੇ ਪਿੱਛੇ ਉਨ੍ਹਾਂ ਦਾ ਹੀ ਦਿਮਾਗ ਹੈ।