ਮੁੰਬਈ— ਮੁੰਬਈ ਦੇ ਘਾਟਕੋਪਰ ਉਪਨਗਰ ‘ਚ ਅੱਜ ਸਵੇਰੇ 4 ਮੰਜ਼ਿਲਾਂ ਇਕ ਇਮਾਰਤ ਡਿੱਗ ਗਈ, ਜਿਸ ਨਾਲ 12 ਲੋਕਾਂ ਦੀ ਮੌਤ ਹੋ ਗਈ। ਸ਼ਹਿਰ ਦੇ ਨਗਰ ਨਿਕਾਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਬ੍ਰਹਨਮੁੰਬਈ ਮਹਾਨਗਰਪਾਲਿਕਾ ਦੇ ਫਾਇਰ ਬਿਗ੍ਰੇਡ ਵਿਭਾਗ ਦੇ ਪ੍ਰਮੁੱਖ ਪੀ.ਐਮ ਰਹਾਂਗਦਲੇ ਨੇ ਦੱਸਿਆ ਕਿ ਘਾਟਕੋਪਰ ਦੇ ਦਮੋਦਰ ਪਾਰਕ ਇਲਾਕੇ ‘ਚ ਇਮਾਰਤ ਡਿੱਗਣ ਨਾਲ 11 ਲੋਕਾਂ ਨੂੰ ਬਚਾ ਲਿਆ ਗਿਆ ਹੈ ਜਦਕਿ ਕਈ ਲੋਕਾਂ ਦੇ ਇਮਾਰਤ ਹੇਠਾਂ ਮਲਬੇ ‘ਚ ਦੱਬੇ ਹੋਣ ਦਾ ਸ਼ੱਕ ਹੈ।
ਉਨ੍ਹਾਂ ਨੇ ਦੱਸਿਆ ਕਿ ਨਗਰ ਨਿਕਾਸ ਦੇ ਕੰਟਰੋਲ ਰੂਮ ਨੂੰ ਇਸ ਹਾਦਸੇ ਦੇ ਬਾਰੇ ਸਵੇਰੇ 10.43 ਵਜੇ ਫੋਨ ਦੇ ਜ਼ਰੀਏ ਜਾਣਕਾਰੀ ਮਿਲੀ। ਉਨ੍ਹਾਂ ਨੇ ਦੱਸਿਆ ਕਿ ਲਗਭਗ 8 ਗੱਡੀਆਂ, ਇਕ ਬਚਾਅ ਵਾਹਨ ਅਤੇ ਇਕ ਐਂਬੁਲੈਂਸ ਨੂੰ ਘਟਨਾ ਸਥਾਨ ‘ਤੇ ਭੇਜਿਆ। ਉਨ੍ਹਾਂ ਨੇ ਕਿਹਾ ਕਿ ਸਾਡੀ ਬਚਾਅ ਟੀਮ, ਫਾਇਰ ਬਿਗ੍ਰੇਡ ਕਰਮਚਾਰੀ ਅਤੇ ਬੀ.ਐਮ.ਸੀ ਦੇ ਹੋਰ ਸੀਨੀਅਰ ਅਧਿਕਾਰੀ ਵੀ ਘਟਨਾ ਸਥਾਨ ‘ਤੇ ਪੁੱਜੇ ਗਏ ਹਨ ਅਤੇ ਬਚਾਅ ਕੰਮ ਯੁੱਧ ਪੱਧਰ ‘ਤੇ ਜਾਰੀ ਹੈ। ਇਸ ਮਾਮਲੇ ‘ਚ ਹੁਣ ਵਿਸਥਾਰ ਨਾਲ ਜਾਣਕਾਰੀ ਨਹੀਂ ਮਿਲ ਸਕੀ ਹੈ।