ਪਟਨਾ : ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਆਰ.ਜੇ.ਡੀ ਪ੍ਰਮੁੱਖ ਲਾਲੂ ਯਾਦਵ ਨੇ ਅੱਜ ਸਾਫ ਕੀਤਾ ਹੈ ਕਿ ਉਨ੍ਹਾਂ ਦਾ ਬੇਟਾ ਤੇਜੱਸਵੀ ਯਾਦਵ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਵੇਗਾ| ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਲਾਲੂ ਯਾਦਵ ਨੇ ਕਿਹਾ ਕਿ ਨਿਤਿਸ਼ ਕੁਮਾਰ ਨੇ ਤੇਜੱਸਵੀ ਨੂੰ ਉਪ ਮੁੱਖ ਮੰਤਰੀ ਬਣਾਇਆ ਹੈ ਅਤੇ ਜਦੋਂ ਖੁਦ ਨਿਤਿਸ਼ ਨੂੰ ਹੀ ਉਨ੍ਹਾਂ ਦੇ ਅਹੁਦੇ ਉਤੇ ਬਣੇ ਰਹਿਣ ਤੇ ਕੋਈ ਇਤਰਾਜ਼ ਨਹੀਂ ਹੈ ਤਾਂ ਹੋਰਾਂ ਨੂੰ ਕੀ ਹੋ ਸਕਦਾ ਹੈ| ਦੱਸਣਯੋਗ ਹੈ ਕਿ ਤੇਜੱਸਵੀ ਉਤੇ ਸੀ.ਬੀ.ਆਈ ਵੱਲੋਂ ਕੇਸ ਦਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ ਬਿਹਾਰ ਦੀ ਸਿਆਸਤ ਗਰਮਾ ਗਈ ਹੈ|
ਲਾਲੂ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਤੇਜੱਸਵੀ ਦਾ ਅਸਤੀਫਾ ਨਹੀਂ ਮੰਗਿਆ ਹੈ| ਇਸ ਮੌਕੇ ਲਾਲੂ ਯਾਦਵ ਨੇ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨਾ ਵੀ ਬਣਾਇਆ|