ਸੁਖਪਾਲ ਸਿੰਘ ਖਹਿਰਾ ਪੰਜਾਬ ਵਿਧਾਨ ਸਭਾ ਵਿੱਚ ਕੈਬਨਿਟ ਮੰਤਰੀ ਦੇ ਬਰਾਬਰ ਦੇ ਰੁਤਬੇ ਵਿੱਚ ਵਿਰੋਧੀ ਧਿਰ ਦੇ ਨੇਤਾ ਥਾਪੇ ਜਾ ਚੁੱਕੇ ਹਨ। 13 ਜਨਵਰੀ 1965 ਨੂੰ ਅਕਾਲੀ ਪਰਿਵਾਰ ਵਿੱਚ ਜਨਮੇ ਸੁਖਪਾਲ ਸਿੰਘ ਖਹਿਰਾ ਖਾੜਕੂ ਬਿਰਤੀ ਅਤੇ ਤੇਜ਼ ਤਰਾਰ ਸਖਸ਼ੀਅਤ ਦੇ ਮਾਲਕ ਹਨ। ਅੱਜ ਦੀ ਮਿਤੀ ਵਿੱਚ ਉਹ ਆਮ ਆਦਮੀ ਪਾਰਟੀ ਦੇ ਸਭ ਤੋਂ ਤਜਰਬੇਕਾਰ ਵਿਧਾਇੱਕ ਹਨ। ਪੰਜਾਬ ਦੇ ਸਾਬਕਾ ਸਿੱਖਿਆ ਮੰਤਰ ਸੁਖਜਿੰਦਰ ਸਿੰਘ ਦੇ ਪੁੱਤਰ ਸੁਖਪਾਲ ਦੀ ਸਕੂਲੀ ਸਿੱਖਿਆ ਵਿਸ਼ਵ ਕਾਟਨ ਸਕੂਲ ਸ਼ਿਮਲਾ ਅਤੇ ਕਾਲਜ ਦੀ ਪੜ੍ਹਾਈ ਡੀ. ਏ. ਵੀ. ਕਾਲਜ ਚੰਡੀਗੜ੍ਹ ਵਿਖੇ ਹੋਈ ਸੀ। ਆਪਣੇ ਪਿਤਾ ਦੀ ਛਤਰਛਾਇਆ ਵਿੱਚ ਸੁਖਪਾਲ ਖਹਿਰਾ ਨੇ ਜਿੱਥੇ ਰਾਜਨੀਤੀ ਦੇ ਦਾਅ ਪੇਚ ਬਚਪਨ ਵਿੱਚ ਹੀ ਸਿੱਖਣੇ ਸ਼ੁਰੂ ਕਰ ਦਿੱਤੇ ਸਨ, ਉਥੇ ਉਸਨੁੰ ਅਕਾਲੀ ਸਿਆਸਤ ਦੀ ਡੂੰਘੀ ਸਮਝ ਆਪਣੇ ਸਿਆਸੀ ਜੀਵਨ ਦੇ ਮੁਢਲੇ ਦਿਨਾਂ ਵਿੱਚ ਹੀ ਆ ਗਈ ਸੀ। ਉਸਨੇ ਕਾਂਗਰਸ ਵਿੱਚ ਆਪਣਾ ਭਵਿੱਖ ਦੇਖਦੇ ਹੋਏ ਅਕਾਲੀ ਪਾਰਟੀ ਨੁੰ ਅਲਵਿਦਾ ਕਹਿ ਦਿੱਤਾ ਸੀ। 1997 ਵਿੱਚ ਉਹ ਪੰਜਾਬ ਯੂਥ ਕਾਂਗਰਸ ਦਾ ਉਪ ੍ਰਪ੍ਰਧਾਨ ਬਣ ਗਿਆ। 1999 ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦਾ ਸਕੱਤਰ ਚੁਣਿਆ ਗਿਆ। 2005 ਵਿੱਚ ਕਪੂਰਥਲਾ ਦਾ ਜ਼ਿਲ੍ਹਾ ਪ੍ਰਧਾਨ ਬਣਿਆ। 2007 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਨੇਤਾ ਬੀਬੀ ਜਗੀਰ ਕੌਰ ਨੂੰ ਹਰਾ ਕੇ ਵਿਧਾਇੱਕ ਚੁਣਿਆ ਗਿਆ। ਸੁਖਪਾਲ ਖਹਿਰਾ ਕਾਂਗਰਸੀ ਨੇਤਾਵਾਂ ਵਿੱਚੋਂ ਵਧੀਆ ਭਾਸ਼ਣ ਕਰਤਾ ਹੋਣ ਕਾਰਨ ਪਾਰਟੀ ਦਾ ਬੁਲਾਰਾ ਬਣਿਆ ਅਤੇ 2014 ਤੱਕ ਇਸ ਅਹੁਦੇ ਤੇ ਰਿਹਾ। ਖਹਿਰਾ ਨੇ ਹਮੇਸ਼ਾ ਉਚੀ ਸੁਰ ਵਿੱਚ ਆਪਣੀ ਆਵਾਜ਼ ਉਠਾਈ ਅਤੇ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਦਾ ਸ਼ਿਕਾਰ ਬਣਿਆ। 25 ਦਸੰਬਰ 2015 ਵਿੱਚ ਉਸਨੇ ਪੰਜਾਬ ਦੀ ਸਿਆਸੀ ਹਵਾ ਦਾ ਰੁਖ ਵੇਖਦੇ ਹੋਏ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ਦੀ ਬੇੜੀ ਵਿੱਚ ਸਵਾਰ ਹੋਣ ਦਾ ਫ਼ੈਸਲਾ ਕੀਤਾ।
11 ਮਾਰਚ 2017 ਨੂੰ ਸੁਖਪਾਲ ਖਹਿਰ ਭੁਲੱਥ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਥੱਲੇ ਵਿਧਾਇੱਕ ਚੁਣਿਆ ਗਿਆ।
ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਵਿੱਚ ਆ ਕੇ ਪੰਜਾਬ ਦੇ ਹਰ ਮਸਲੇ ਬਾਰੇ ਖੁੱਲ੍ਹ ਕੇ ਵਿੱਚਾਰ ਪ੍ਰਗਟ ਕੀਤੇ। ਭਗਵੰਤ ਮਾਨ ਅਤੇ ਕੰਵਰ ਸੰਧੂ ਵਾਗ ਸੋਸ਼ਲ ਮੀਡੀਆ ਅਤੇ ਰਵਾਇਤੀ ਮੀਡੀਆ ਵਿੱਚ ਸੁਖਪਾਲ ਵਾਹਵਾ ਹਰਮਨ ਪਿਆਰਾ ਰਿਹਾ ਹੈ। ਕਾਂਗਰਸੀ ਅਤੇ ਅਕਾਲੀ ਦਲ ਦੇ ਭ੍ਰਿਸ਼ਟਾਚਾਰ ਨੂੰ ਖਹਿਰੇ ਨੇ ਬੇਖੌਫ਼ ਹੋ ਕੇ ਨੰਗਾ ਕੀਤਾ ਹੈ। ਵਿਰੋਧੀਆਂ ਵੱਲੋਂ ਹੈਰੋਇਨ ਸਮਗਲਰ ਗੁਰਦੇਵ ਸਿੰਘ ਨਾਲ ਨਾਮ ਜੋੜਨ ਦੇ ਬਾਵਜੂਦ ਉਹ ਆਪਣੀ ਸਾਫ਼ ਸੁਥਰੀ ਸ਼ਾਖ ਨੂੰ ਕਾਇਮ ਰੱਖਣ ਵਿੱਚ ਕਾਮਯਾਬ ਰਿਹਾ। ਵਿਧਾਇੱਕ ਬਣਨ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਵਿੱਚਲੀਆਂ ਕਮਜ਼ੋਰੀਆਂ ਨੂੰ ਉਸਨੇ ਉਚੀ ਸੁਰ ਵਿੱਚ ਉਠਾਇਆ। ਉਹ ਪਹਿਲਾ ਬੰਦਾ ਸੀ ਜਿਸਨੇ ਕਿਹਾ ਆਮ ਆਦਮੀ ਪਾਰਟੀ ਪੰਜਾਬ ਸੰਗਠਨ ਨੂੰ ਅਜ਼ਾਦਾਨਾ ਤੌਰ ‘ਤੇ ਕੰਮ ਕਰਨਾ ਚਾਹੀਦਾ ਹੈ ਜਾਂ ਕਹਿ ਲਵੋ ਕਿ ਅਸਿੱਧ ਤੌਰ ‘ਤੇ ਖਹਿਰਾ ਨੇ ਕੇਜਰੀਵਾਲ ਦੇ ਦਿੱਲੀ ਦੇ ਏਲਚੀਆਂ ਦਾ ਵਿਰੋਧ ਕੀਤਾ। ਇਸ ਤਰ੍ਹਾਂ ਜਦੋਂ ਭਗਵੰਤ ਮਾਨ ਨੂੰ ਪੰਜਾਬ ‘ਆਪ’ ਦਾ ਪ੍ਰਧਾਨ ਬਣਾਇਆ ਗਿਆ ਤਾਂ ਖਹਿਰਾ ਨੇ ਚੀਫ਼ ਵਿੱਪ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਆਮ ਆਦਮੀ ਪਾਰਟੀ ਨੇ ਜਦੋਂ ਐਚ. ਐਸ. ਫ਼ੂਲਕਾ ਨੂੰ ਵਿਰੋਧੀ ਧਿਰ ਦਾ ਨੇਤਾ ਚੁਦਿਆ ਸੀ ਤਾਂ ਉਸ ਸਮੇਂ ਸੁਖਪਾਲ ਖਹਿਰਾ ਦੀ ਹਸਰਤ ਮਨ ਵਿੱਚ ਹੀ ਰਹਿ ਗਈ ਸੀ ਸਿਆਸੀ ਮਾਹਿਰ ਕੰਵਰ ਸੰਧੂ ਅਤੇ ਸੁਖਪਾਲ ਖਹਿਰਾ ਦੋਵਾਂ ਵਿੱਚੋਂ ਇੱਕ ਨੂੰ ਵਿਰੋਧੀ ਧਿਰ ਦਾ ਨੇਤਾ ਵੇਖਣ ਦੀਆਂ ਕਿਆਸ ਅਰਾਈਆਂ ਲਗਾ ਰਹੇ ਸਨ। ਫ਼ੂਲਕਾ ਭਾਵੇਂ ਸੀਨੀਅਰ ਐਡਵੋਕੇਟ ਦੇ ਤੌਰ ‘ਤੇ ਚੰਗੀ ਸਾਖ ਰੱਖਦਾ ਹੈ ਪਰ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣਾ ਪ੍ਰਭਾਵ ਬਣਾਉਣ ਵਿੱਚ ਨਾਕਾਮ ਰਿਹਾ। ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ 20 ਵਿਧਾਇੱਕਾਂ ਨੂੰ ਸਮੁੱਚੀ ਅਗਵਾਈ ਦੇਣ ਵਿੱਚ ਨਾਕਾਮ ਰਹਿਣ ਵਾਲੇ ਫ਼ੂਲਕਾ ਨੇ ਵਿਰੋਧੀ ਧਿਰ ਦ ਨੇਤਾ ਦਾ ਅਹੁਦਾ ਤਿਆਗ ਕੇ ਠੀਕ ਕਦਮ ਉਠਾਇਆ ਹੈ। ਸੁਖਪਾਲ ਖਹਿਰਾ ਦੇ ਵਿਰੋਧੀ ਨੇਤਾ ਬਣਨ ਨਾਲ ਉਸਦਾ ਕੱਦ ਹੋਰ ਉਚਾ ਹੋ ਗਿਆ ਹੈ।
ਸੁਖਪਾਲ ਖਹਿਰਾ ਦੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਵਿੱਚ ਇੱਕ ਜੋਸ਼ ਵੇਖਣ ਨੂੰ ਮਿਲ ਰਿਹਾ ਹੈ। ‘ਆਪ’ ਵਰਕਰ ਜੋ ਹਾਰ ਦੀ ਨਮੋਸ਼ੀ ਝੱਲ ਰਹੇ ਸਨ, ਉਹਨਾਂ ਨੂੰ ਮੁੜ ਕਾਰਜਸ਼ੀਲ ਕਰਨ ਦੀ ਲੋੜ ਹੈ। ਖਹਿਰਾ ਦੀ ਪੰਜਾਬ ਮਸਲਿਆਂ ਬਾਰੇ ਪਹੁੰਚ ਦਾ ਪੰਜਾਬ ਨੂੰ ਹੁਣ ਹੋਰ ਵੱਡਾ ਫ਼ਾਹਿਦਾ ਹੋਣ ਦੇ ਆਸਾਰ ਬਣ ਗਏ ਹਨ। ਕਾਂਗਰਸ ਅਤੇ ਅਕਾਲੀਆਂ ਵੱਲੋਂ ਪਾਸ ਦੇ ਕੇ ਖੇਡੇ ਜਾ ਰਹੇ ਮੈਚ ਦਾ ਮੁਕਾਬਲਾ ਕਰਨ ਲਈ ਸੱਚਮੁਚ ਖਹਿਰਾ ਵਰਗੇ ਕਪਤਾਨ ਦੀ ਲੋੜ ਸੀ। ਖਹਿਰਾ ਦੇ ਨੇਤਾ ਬਣਨ ਨਾਲ ਸੱਤਾਧਾਰੀ ਕਾਂਗਰਸ ਲਈ ਚੁਣੌਤੀਆਂ ਵਧਣ ਦੇ ਾਸਾਰ ਹਨ। ਦੂਜੇ ਪਾਸੇ ਖਹਿਰਾ ਸਾਹਿਬ ਲਈ ਹੁਣ ਆਪਣੀ ਆਵਾਜ਼ ਬੁਲੰਦ ਕਰਨਾ ਹੋਰ ਵੀ ਆਸਾਨ ਹੋ ਗਿਆ ਹੈ। ਤਕਨੀਕੀ ਤੌਰ ਤੇ ਸੱਚਮੁਚ ਸੁਖਪਾਲ ਖਹਿਰਾ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਵਿਰੋਧੀ ਧਿਰ ਦੇ ਨੇਤਾ ਵਜੋਂ ਕੈਬਨਿਟ ਰੈਂਕ ਵਿੱਚ ਵਿੱਚਰਨ ਕਾਰਨ ਉਹ ਸੁਖਬੀਰ ਸਿੰਘ ਬਾਦਲ ਅਤ ੍ਰਪ੍ਰਕਾਸ਼ ਸਿੰਘ ਬਾਦਲ ਤੋਂ ਵੱਧ ਰੁਤਬੇ ਦਾ ਮਾਲਕ ਬਣ ਗਿਆ ਹੈ। ਇਸ ਰੁਤਬੇ ਦਾ ਮਾਨ ਰੱਖਣ ਲਈ ਖਹਿਰਾ ਨੂੰ ਖੂਬ ਮਿਹਨਤ ਕਰਨੀ ਪਵੇਗੀ।
ਮਾਇਆਵਤੀ ਦਾ ਵੱਡਾ ਸਿਆਸੀ ਦਾਅ
‘ਅਗਰ ਮੈਂ ਦਲਿਤੋਂ ਕੀ ਬਾਤ ਨਹੀਂ ਉਠਾ ਸਕਦੀ ਤੋ ਮੇਰੇ ਰਾਜ ਸਭਾ ਮੇਂ ਰਹਿਨੇ ਪਰ ਲਾਅਨਤ ਹੈ। ਮੈਂ ਆਪਣੇ ਸਮਾਜ ਕੀ ਰਕਸ਼ਾ ਨਹੀਂ ਕਰ ਪਾ ਰਹੀ ਹੂੰ। ਅਗਰ ਮੁਝੇ ਆਪਣੀ ਬਾਤ ਰਖਨੇ ਕਾ ਮੌਕਾ ਨਹੀਂ ਦੀਆ ਜਾ ਰਹਾ ਹੈ ਤੋ ਮੁਝੇ ਸਦਨ ਮੇਂ ਰਹਿਨੇ ਕਾ ਅਧਿਕਾਰ ਨਹੀਂ ਹੈ। ਮੈਂ ਸਦਨ ਕੀ ਸਦਸਤਾ ਸੇ ਆਜ ਹੀ ਅਸਤੀਫ਼ਾ ਦੇ ਰਹੀ ਹੂੰ।’ ਇਹਨਾਂ ਸ਼ਬਦਾਂ ਨਾਲ ਆਪਣੀ ਸਿਆਸੀ ਜ਼ਮੀਨ ਮੁੜ ਤਲਾਸ਼ ਰਹੀ ਦਲਿਤ ਸਮਾਜ ਦੀ ਲੀਡਰ ਮਾਇਆਵਤੀ ਨੇ ਇੱਕ ਵੱਡਾ ਦਾਅ ਖੇਡਿਆ ਹੈ। ਪਿਛਲੇ ਮੰਗਲਵਾਰ ਨੂੰ ਰਾਜ ਸਭਾ ਵਿੱਚ ਮਾਇਆਵਤੀ ਸਹਾਰਨਪੁਰ ਵਿੱਚ ਹੋਈ ਹਿੰਸਾ ‘ਤੇ ਬੋਲ ਰਹੀ ਸੀ ਉਸਨੂੰ ਆਪਣੀ ਗੱਲ ਕਹਿਣ ਲਈ ਸਿਰਫ਼ ਤਿੰਨ ਮਿੰਟ ਮਿਲੇ ਸੀ। ਸਪੀਕਰ ਵੱਲੋਂ ਵੱਧ ਸਮਾਂ ਨਾ ਦੇਣ ਕਾਰਨ ਮਾਇਆਵਤੀ ਨਰਾਜ਼ ਹੋ ਗਈ ਅਤੇ ਉਕਤ ਸ਼ਬਦਾਂ ਨਾਲ ਬੀ. ਐਸ. ਪੀ. ਨੇਤਾ ਨੇ ਆਪਣੀ ਨਰਾਜ਼ਗੀ ਪ੍ਰਗਟ ਕਰਦੇ ਹੋਏ ਆਪਣਾ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਬਾਬੂ ਕਾਂਸ਼ੀਰਾਮ ਦੀ ਅਗਵਾਈ ਵਿੱਚ ਮਾਇਆਵਤੀ ਨੇ ਹਿੰਦੋਸਤਾਨ ਦੀ ਸਿਆਸਤ ਦੇ ਸਾਰੇ ਦਾਅ ਵੇਚ ਚੰਗੀ ਤਰ੍ਹਾਂ ਸਿੱਖੇ ਹੋਏ ਹਨ। ਇਹ ਅਸਤੀਫ਼ੇ ਵਾਲਾ ਦਾਅ ਵੀ ਮਾਇਆਵਤੀ ਦੇ ਸਿਆਸੀ ਭਵਿੱਖ ਲਈ ਕੋਈ ਨਵੀਂ ਦਿਸ਼ਾ ਦੇਣ ਦੀ ਨੀਤੀ ਦਾ ਹਿੱਸਾ ਹੈ।
ਇੱਕ ਸਮਾਂ ਸੀ ਜਦੋਂ ਮਾਇਆਵਤੀ ਹਿੰਦੋਸਤਾਨ ਦੇ ਦਲਿਤ ਸਮਾਜ ਦੀ ਮਸੀਹਾ ਹੁੰਦੀ ਸੀ। ਉਸਨੇ ਆਪਣੇ ਗੁਰੂ ਕਾਂਸ਼ੀ ਰਾਮ ਤੋਂ ਵੀ ਜ਼ਿਆਦਾ ਸ਼ਕਤੀ ਹਾਸਲ ਕਰਨ ਵਿੱਚ ਕਾਮਯਬੀ ਹਾਸਲ ਕਰ ਲਈ ਸੀ ।ਉਸਨੇ ਸੱਤਾ ਹਾਸਲ ਕਰਨ ਲਈ ਆਪਣੀ ਪਾਰਟੀ ਵਿੱਚ ਦਲਿਤਾਂ ਦੇ ਨਾਲ ਨਾਲ ਬ੍ਰਾਹਮਣ, ਠਾਕੁਰ ਅਤੇ ਹੋਰ ਜਾਤਾਂ ਨੂੰ ਉਚਿਤ ਥਾਂ ਦੇਣੀ ਸ਼ੁਰੂ ਕੀਤੀ। ਸ਼ਾਇਦ ਉਸਦੀ ਇਸ ਸਿਆਸੀ ਚਾਲ ਨੇ ਉਸਨੂੰ ਸੱਤਾ ਦੇ ਤਖਤ ਨੂੰ ਹਾਸਲ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਸਨੇ ਮੁਸਲਿਮ ਵੋਟਾਂ ਨੂੰ ਆਪਣੇ ਹੱਕ ਵਿੱਚ ਕਰ ਲਈ ਇੱਕ ਵੱਡਾ ਦਾਅ ਖੇਡ ਕੇ 100 ਟਿਕਟਾਂ ਮੁਸਲਮਾਨ ਉਮੀਦਵਾਰਾਂ ਨੂੰ ਦਿੱਤੀਆਂ ਸਨ ਪਰ ਉਤਰ ਪ੍ਰਦੇਸ਼ ਦੀ ਜਨਤਾ ਨੇ ਭਾਜਪਾ ਨੂੰ ਬਹੁਮਤ ਦੇ ਕੇ ਜਿੱਥੇ ਮਾਇਆਵਤੀ ਦੇ ਸੁਪਨੇ ਨੂੰ ਮਿੱਟੀ ਵਿੱਚ ਮਿਲਾ ਦਿੱਤਾ, ਉਥੇ ਅਖਿਲੇਸ਼ ਯਾਦਵ ਦੇ ਸਮਾਜਵਾਦੀਆਂ ਨੂੰ ਹੈਰਾਨ ਕਰ ਦਿੱਤਾ।
ਅੱਜਕਲ੍ਹ ਮਾਇਆਵਤੀ ਕੁੱਲ ਸਿਰਫ਼ 19 ਵਿਧਾਇੱਕ ਹਨ ਅਤੇ ਇਹਨਾਂ ਦੀ ਮਦਦ ਨਾਲ ਮੁੜ ਰਾਜ ਸਭਾ ਵਿੱਚ ਆਉਣਾ ਸੰਭਵ ਨਹੀਂ ਹੈ। ਭਾਰਤੀ ਜਨਤਾ ਪਾਰਟੀ ਦੋਧਾਰੀ ਤਲਵਾਰ ਚਲਾ ਰਹੀ ਹੈ। ਇੱਕ ਪਾਸੇ ਉਹ ਆਪਣੀ ਪਾਰਟੀ ਦੀਆਂ ਜੜ੍ਹਾਂ ਪੱਕੀਆਂ ਕਰਨ ਲਈ ਹਰ ਹੀਲਾ ਵਰਤ ਰਹੀ ਹੈ, ਦੂਜੇ  ਪਾਸੇ ਉਹ ਵਿਰੋਧੀਆਂ ‘ਤੇ ਤਿੱਖੇ ਵਾਰ ਕਰ ਰਹੀ ਹੈ। ਇਸ ਤਰ੍ਹਾਂ ਦੇ ਹਾਲਾਤ ਵਿੱਚ ਮਾਇਆਵਤੀ ਲਈ ਚੁੱਪ ਅਤੇ ਸ਼ਾਂਤ ਬੈਠਣਾ ਉਕਾ ਹੀ ਸੰਭਵ ਨਹੀਂ। ਭਾਰਤੀ ਜਨਤਾ ਪਾਰਟੀ ਨੇ ਇੱਕ ਗਰੀਬ ਪਿਛੋਕੜ ਵਾਲੇ ਦਲਿਤ ਨੂੰ ਰਾਸ਼ਟਰਪਤੀ ਭਵਨ ਦੀ ਸ਼ੋਭਾ ਬਣਾ ਕੇ ਦਲਿਤ ਸਮਾਜ ਦੇ ਸਹਾਰੇ ਰਾਜਨੀਤੀ ਕਰਨ ਵਾਲਿਆਂ ਸਾਹਮਣੇ ਇੱਕ ਵੰਡੀ ਚੁਣੌਤੀ ਪੇਸ਼ ਕਰ ਦਿੱਤੀ ਹੈ। ਅਖੌਤੀ ਗਊ ਰਕਸ਼ਕਾਂ ਵੱਲੋਂ ਦੇਸ਼ ਵਿੱਚ ਕਈ ਥਾਵਾਂ ਤੇ ਹੋਏ ਦਲਿਤ ਅੱਤਿਆਚਾਰਾਂ ਦੇ ਮਸਲੇ ਵੀ ਦਲਿਤ ਸਿਆਸਤਦਾਨਾਂ ਲਈ ਚੁਣੌਤੀ ਬਣ ਗਏ ਹਨ, ਜੋ ਵੀ ਪਾਰਟੀ ਜਾਂ ਨੇਤਾ ਇਹ ਮੁੱਦੇ ਕੈਸ਼ ਕਰਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ, ਉਹ ਭਾਤੀ ਸਿਆਸਤ ਵਿੱਚ ਲੋੜ ਜੋਗੀ ਥਾਂ ਜ਼ਰੂਰ ਬਣਾਉਣ ਦੇ ਯ
ੋਗ ਹੋ ਜਾਵੇਗਾ। ਮਾਇਆਵਤੀ ਵੀ ਇਸੇ ਸੋਚ ਵਿੱਚੋਂ ਦਲਿਤ ਮੁੱਦੇ ਉਠਾ ਕੇ ਆਪਣੀ ਗੁਆਚੀ ਹੋਈ ਸਿਆਸੀ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਵਿੱਚ ਹੈ। ਮਾਇਆ ਨੂੰ ਲੱਗ ਰਿਹਾ ਹੈ ਕਿ ਰੋਹਿਤ ਵੇਮੁੱਲਾ ਦੇ ਮੁੱਦੇ ਵੇਲੇ ਉਸਨੂੰ ਕੋਈ ਸਖਤ ਸਟੈਂਡ ਲੈਣਾ ਚਾਹੀਦਾ ਸੀ। ਸਿਆਸੀ ਮਾਹਿਰ ਇਹ ਵੀ ਮੰਨਦੇ ਹਨ ਕਿ ਉਸ ਵੇਲੇ ਲਿਆ ਸਖਤ ਕਦਮ ਉਸਨੂੰ ਵਿਧਾਨ ਸਭਾ ਚੋਣਾਂ ਵੇਲੇ ਵੱਡਾ ਲਾਭ ਦਿੰਦਾ। ਹੁਣ ਵਿਰੋਧੀ ਧਿਰ ਦੇ ਵਿਅੰਗ ਸੁਣਨੇ ਹੀ ਪੈਣੇ ਹਨ ਕਿ ਮਾਇਆਵਤੀ ਚੀਚੀ ਕੱਟਾ ਕੇ ਸ਼ਹੀਦ ਬਣਨ ਦੇ ਯਤਨ ਕਰ ਰਹੀ ਹੈ।
ਇੱਕ ਗੱਲ ਕਾਫ਼ੀ ਮਹੱਤਵਪੂਰਨ ਹੈ ਕਿ ਮਾਇਆਵਤੀ ਦੇ ਅਸਤੀਫ਼ੇ ਨੇ ਸਮੁੱਚੀ ਵਿਰੋਧੀ ਧਿਰ ਨੂੰ ਭਾਜਪਾ ਖਿਲਾਫ਼ ਚੰਗਾ ਪ੍ਰਦਰਸ਼ਨ ਕਰਨ ਦਾ ਇੱਕ ਮੌਕਾ ਦਿੱਤਾ ਹੈ। ਲਾਲੂ ਪ੍ਰਸਾਦ ਯਾਦਵ ਨੇ ਮਾਇਆ ਨੂੰ ਮੁੜ ਰਾਜ ਸਭਾ ਵਿੱਚ ਭੇਜਣ ਦੀ ਪੇਸ਼ਕਸ਼ ਕਰ ਦਿੱਤੀ ਹੈ ਅਤੇ ਕਾਂਗਰਸ ਵੀ ਇਸ ਕੰਮ ਵਿੱਚ ਮਾਇਆ ਦਾ ਸਾਥ ਦੇ ਸਕਦੀ ਹੈ। ਇੱਕ ਕਿਆਸ ਅਰਾਈ ਇਹ ਵੀ ਹੈ ਕਿ ਮਾਇਆਵਤੀ ਫ਼ੂਲਪੁਰ ਲੋਕ ਸਭਾ ਹਲਕੇ ਤੋਂ ਚੋਣ ਲੜ ਸਕਦੀ ਹੈ। ਇਹ ਹਲਕਾ ਉਹ ਲੋਕ ਸਭਾ ਹਲਕਾ ਹੈ, ਜਿੱਥੇ ਬਾਬੂ ਕਾਂਸ਼ੀ ਰਾਮ ਪਹਿਲੀ ਵਾਰ ਚੋਣ ਲੜੇ ਸ ਨ। 2014 ਵਿੱਚ ਇੱਥੋਂ ਭਾਜਪਾ ਦੇ ਕੇਸ਼ਵ ਪ੍ਰਸਾਦ ਮੋਰੀਆ ਜਿੱਤੇ ਸਨ ਜੋ ਅੱਜਕਲ੍ਹ ਉਤਰ ਪ੍ਰਦੇਸ਼ ਦੇ ਉਪ ਮੁੱਖ ਹਨ। ਇਸ ਕਾਰਨ ੲਸ ਲੋਕ ਸਭਾ ਹਲਕੇ ਵਿੱਚ ਜ਼ਿਮਨੀ ਚੋਣ ਹੋਈ ਹੈ। ਇਸ ਹਲਕੇ ਵਿੱਚ ਬਸਪਾ ਦਾ ਕਾਫ਼ੀ ਆਧਾਰ ਹੈ। ਜੇ ਇਹ ਚੋਣ ਮਾਇਆਵਤੀ ਜਿੱਤ ਜਾਂਦੀ ਹੈ ਤਾਂ ਨਿਸਚਿਤ ਤੌਰ ‘ਤ ਇਹ ਵੱਡੀ ਸਿਆਸੀ ਜਿੱਤ ਮੰਨੀ ਜਾਵੇਗੀ। ਜਿਸਦਾ ਮਾਇਆਵਤੀ ਅਤੇ ਪਾਰਟੀ ਨੁੰ ਤਾਂ ਫ਼ਾਇਦਾ ਹੋਵੇਗਾ ਹੀ ਸਗੋਂ ਵਿਰੋਧੀ ਪਾਰਟੀਆਂ ਨੂੰ ਵੀ ਭਾਪਾ ਵਿਰੱਧ ਵੱਡਾ ਬਲ ਮਿਲੇਗਾ। ਦਿਲਚਸਪ ਗੱਲ ਤਾਂ ਇਹ ਵੇਖਣ ਵਾਲੀ ਹੈ ਕਿ ਜੇ ਮਾਇਆਵਤੀ ਇਹ ਚੋਣ ਲੜਦੀ ਹੈ ਤਾਂ ਕੀ ਅਖਿਲੇਸ਼ ਯਾਦਵ ਆਪਣਾ ਉਮੀਦਵਾਰ ਖੜ੍ਹਾ ਕਰੇਗਾ ਅਤੇ ਦੂਜੀ ਦਿਲਚਸਪ ਗੰਲ ਇਹ ਹੋਵੇਗੀ ਕਿ ਕਾਂਗਰਸ ਮਾਇਆਵਤੀ ਦੀ ਮਦਦ ਕਿਵੇਂ ਕਰੇਗੀ। ਇੱਕ ਗੰਲ ਤਾਂ ਸਪਸ਼ਟ ਹੈ ਕਿ ਵਿਰੋਧੀ ਧਿਰ ਨੂੰ ਮਾਇਆਵਤੀ ਦੀ ਇਸ ਸਿਆੀ ਚਾਲ ਨੇ ਭਾਜਪਾ ਵਿਰੁੱਧ ਇੱਕੰਠੇ ਹੋਣ ਦਾ ਇੱਕ ਵੱਡਾ ਮੌਕਾ ਦਿੱਤਾ ਹੈ। ਮਾਇਆਵਤੀ ਦਾ ਇਹ ਸਿਆਸੀ ਦਾਅ ਦੇਸ਼ ਦੀ ਰਾਜਨੀਤੀ ਨੂੰ ਕੋਈ ਨਵਾਂ ਮੋੜ ਦੇ ਸਕੇਗਾ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ।