ਵਾਸ਼ਿੰਗਟਨ : ਅਮਰੀਕਾ ਵਿਚ ਦੋ ਸਿੱਖਾਂ ਦੀ ਮੌਤ ਦੀ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ| ਪ੍ਰਾਪਤ ਜਾਣਕਾਰੀ ਅਨੁਸਾਰ 70 ਸਾਲ ਦੇ ਸੁਬਾਗ ਸਿੰਘ ਅਤੇ 20 ਸਾਲ ਦੇ ਸਿਮਰਨਜੀਤ ਸਿੰਘ ਦੀ ਕੈਲੀਫੋਰਨੀਆ ਵਿਚ ਮੌਤ ਹੋ ਗਈ| ਹਾਲਾਂਕਿ ਇਨ੍ਹਾਂ ਦੋਨਾਂ ਦੀ ਮੌਤ ਵੱਖ-ਵੱਖ ਥਾਵਾਂ ਤੇ ਹੋਈ ਹੈ|
ਦੱਸਿਆ ਜਾ ਰਿਹਾ ਹੈ ਕਿ ਸੁਬਾਗ ਸਿੰਘ ਪਿਛਲੇ ਮਹੀਨੇ ਤੋਂ ਲਾਪਤਾ ਸੀ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਸੀ, ਪਰ ਸ਼ੁੱਕਰਵਾਰ ਨੂੰ ਸੁਬਾਗ ਸਿੰਘ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮੌਹਾਲ ਹੈ|
ਦੂਸਰੇ ਪਾਸੇ ਸਿਮਰਨਜੀਤ ਸਿੰਘ ਜੋ ਕਿ ਇਕ ਗੈਸ ਸਟੇਸ਼ਨ ਉਤੇ ਕੰਮ ਕਰਦਾ ਸੀ, ਦੀ ਲਾਸ਼ ਉਸ ਦੇ ਕੰਮਕਾਰ ਵਾਲੀ ਥਾਂ ਦੇ ਨੇੜੇ ਮਿਲੀ| ਇਸ ਦੌਰਾਨ ਪੁਲਿਸ ਵੱਲੋਂ ਇਨ੍ਹਾਂ ਦੋਨਾਂ ਕਤਲਾਂ ਦੀ ਜਾਂਚ ਕੀਤੀ ਜਾ ਰਹੀ ਹੈ|
2 ਸਿੱਖਾਂ ਦੀ ਮੌਤ ਤੋਂ ਬਾਅਦ ਨਾ ਕੇਵਲ ਸਥਾਨਕ ਲੋਕਾਂ ਵਿਚ ਭਾਰੀ ਰੋਸ ਹੈ, ਉਥੇ ਸਿੱਖ ਭਾਈਚਾਰਾ ਵੀ ਕਾਫੀ ਰੋਸ ਵਿਚ ਹੈ|