ਕੋਲਕਾਤਾ—ਭਾਜਪਾ ਦੀ ਰਾਜ ਸਭਾ ਸੰਸਦ ਮੈਂਬਰ ਰੂਪਾ ਗਾਂਗੁਲੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਲਪਾਈਗੁੜੀ ਬਾਲ ਤਸਕਰੀ ਮਾਮਲੇ ‘ਚ ਸੀ.ਆਈ.ਜੀ. ਦੀ ਟੀਮ ਪੁੱਛਗਿਛ ਲਈ ਉਨ੍ਹਾਂ ਦੇ ਘਰ ਪਹੁੰਚੀ। ਇਸ ਟੀਮ ‘ਚ ਦੋ ਮਹਿਲਾ ਮੈਂਬਰ ਵੀ ਹਨ। ਇਸ ਮਾਮਲੇ ‘ਚ ਭਾਜਪਾ ਮਹਾ ਸਕੱਤਰ ਕੈਲਾਸ਼ ਵਿਜੈਵਰਗੀਏ ਤੋਂ ਵੀ ਪੁੱਛਗਿਛ ਹੋਵੇਗੀ। ਸੀ.ਆਈ.ਡੀ. ਦੇ ਇਕ ਸੀਨੀਅਰ ਅਧਿਕਾਰੀ ਦੇ ਮੁਤਾਬਕ ਏਜੰਸੀ ਦੇ ਅਧਿਕਾਰੀਆਂ ਦਾ ਇਕ ਦਲ ਭਾਜਪਾ ਦੀ ਮਹਿਲਾ ਇਕਾਈ ਦੀ ਸਾਬਕਾ ਮਹਾ ਸਕੱਤਰ ਜੂਹੀ ਚੌਧਰੀ ਨਾਲ ਕਥਿਤ ਮੁਲਾਕਾਤ ‘ਤੇ ਪੁੱਛਗਿਛ ਦੇ ਲਈ ਗਾਂਗੁਲੀ ਦੇ ਦੱਖਣੀ ਕੋਲਕਾਤਾ ਸਥਿਤ ਘਰ ਗਿਆ। ਸੂਬਾ ਸੀ.ਆਈ.ਡੀ. ਨੇ ਇਸ ਮਾਮਲੇ ‘ਚ ਪੁੱਛਗਿਛ ਲਈ ਭਾਜਪਾ ਦੇ ਰਾਸ਼ਟਰੀ ਮਹਾ ਸਕੱਤਰ ਕੈਲਾਸ਼ ਵਿਜੈਵਰਗੀਏ ਅਤੇ 2 ਹੋਰ ਨੇਤਾਵਾਂ ਨੂੰ ਵੀ ਸੰਮਨ ਭੇਜਿਆ ਸੀ।
.ਆਈ.ਡੀ. ਨੇ ਇਸ ਸਾਲ ਬੱਚਿਆਂ ਦੀ ਤਸਕਰੀ ਦੇ ਦੋਸ਼ਾਂ ਦੇ ਤਹਿਤ ਦਾਰਜਲਿੰਗ ‘ਚ ਇਕ ਬਾਲ ਸੁਰੱਖਿਆ ਏਜੰਸੀ ਦੇ ਪ੍ਰਮੁੱਖ ਅਤੇ ਬਾਲ ਕਲਿਆਣ ਕਮੇਟੀ ਦੇ ਇਕ ਮੈਂਬਰ ਸਮੇਤ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਹ ਗ੍ਰਿਫਤਾਰੀਆਂ ਜਲਪਾਈਗੁੜੀ ਸ਼ਹਿਰ ‘ਚ ਬਿਮਲਾ ਸ਼ਿਸ਼ੁ ਗ੍ਰਹਿ ‘ਚ ਬੱਚੇ ਨੂੰ ਗੋਦ ਦੇਣ ਦੇ ਨਾਂ ‘ਤੇ ਤਸਕਰੀ ਕਰਨ ਵਾਲੇ ਗਿਰੋਹ ਦੀ ਜਾਂਚ ਦੇ ਵਧਦੇ ਦਾਇਰੇ ਦਾ ਹਿੱਸਾ ਹੈ। ਭਾਜਪਾ ਦੀ ਮਹਿਲਾ ਇਕਾਈ ਦੀ ਬਰਖਾਸਤ ਕੀਤੀ ਗਈ ਨੇਤਾ ਜੂਹੀ ਚੌਧਰੀ ਅਤੇ ਬਾਲ ਗ੍ਰਹਿ ਦੀ ਸੀਨੀਅਰ ਅਧਿਕਾਰੀ ਸੋਨਾਲੀ ਮੰਡਲ, ਗ੍ਰਹਿ ਦੀ ਪ੍ਰਧਾਨ ਚੰਦਨਾ ਚਕਰਵਤੀ ਅਤੇ ਉਸ ਦੇ ਭਰਾ ਮਾਨਸ ਭੌਮਿਕ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਇਨ੍ਹਾਂ ਦਾਅਵਿਆਂ ਦੇ ਆਧਾਰ ‘ਤੇ ਵਿਦੇਸ਼ੀਆਂ ਨੂੰ ਇਕ ਤੋਂ 14 ਸਾਲ ਦੇ ਕਰੀਬ 17 ਬੱਚਿਆਂ ਨੂੰ ਵੇਚਣ ਦਾ ਦੋਸ਼ ਹੈ ਕਿ ਇਨ੍ਹਾਂ ਬੱਚਿਆਂ ਨੂੰ ਜ਼ਰੂਰਤਮੰਦ ਲੋਕਾਂ ਨੂੰ ਜਾਂਚ-ਪਰਖ ਅਤੇ ਨਿਯਮ-ਕਾਨੂੰਨ ਦਾ ਪਾਲਣ ਕਰਨ ਦੇ ਬਾਅਦ ਕਾਨੂੰਨੀ ਤੌਰ ‘ਤੇ ਗੋਦ ਲੈਣ ਦੇ ਲਈ ਸੌਂਪਿਆ ਗਿਆ ਹੈ।