ਨਵੀਂ ਦਿੱਲੀ : ਬਸਪਾ ਦੀ ਸੁਪਰੀਮੋ ਮਾਇਆਵਤੀ ਨੇ ਭਾਜਪਾ ਉਤੇ ਅੱਜ ਮੁੜ ਤੋਂ ਨਿਸ਼ਾਨਾ ਲਗਾਇਆ| ਉਨ੍ਹਾਂ ਕਿਹਾ ਕਿ ਭਾਜਪਾ ਸੱਤਾ ਦੀ ਭੁੱਖੀ ਹੈ ਅਤੇ ਉਹ ਇਸ ਭੁੱਖ ਦੀ ਖਾਤਰ ਸਾਰੀਆਂ ਹੱਦਾਂ ਪਾਰ ਕਰ ਰਹੀ ਹੈ| ਉਨ੍ਹਾਂ ਕਿਹਾ ਕਿ ਮਨੀਪੁਰ, ਗੋਆ, ਬਿਹਾਰ, ਗੁਜਰਾਤ ਅਤੇ ਯੂ.ਪੀ ਵਿਚ ਇਹ ਗੱਲ ਸਾਬਿਤ ਹੋ ਚੁੱਕੀ ਹੈ ਕਿ ਇਹ ਲੋਕ ਲੋਕਤੰਤਰ ਲਈ ਵੱਡਾ ਖਤਰਾ ਹਨ|