ਪਟਨਾ—ਮਹਾਗੰਠਜੋੜ ਤੋੜਣ ਕਾਰਨ ਮੁੱਖ ਮੰਤਰੀ ਨਿਤੀਸ਼ ਕੁਮਾਰ ਲਾਲੂ ਪਰਿਵਾਰ ਦੇ ਨਿਸ਼ਾਨੇ ‘ਤੇ ਆ ਗਏ ਹਨ। ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੇ ਨਿਤੀਸ਼ ਕੁਮਾਰ ਨੂੰ ਧੋਖੇਬਾਜ ਦੱਸਦੇ ਹੋਏ, ਉਨ੍ਹਾਂ ਨੇ ਕਿਹਾ ਕਿ ਤੇਜਸਵੀ ਦੁਆਰਾ ਚੰਗਾ ਕੰਮ ਕਰਕੇ ਲੋਕਾਂ ‘ਚ ਆਪਣੀ ਚੰਗੀ ਪਛਾਣ ਬਣਾਉਣ ਦੀ ਗੱਲ ਤੋਂ ਪਰੇਸ਼ਾਨ ਨਿਤੀਸ਼ ਕੁਮਾਰ ਨੇ ਭਾਜਪਾ ਨਾਲ ਮਿਲ ਕੇ ਇਹ ਸਾਜਿਸ਼ ਕੀਤੀ ਹੈ।
ਸੀ. ਬੀ. ਆਈ. ਛਾਪਿਆਂ ਦੌਰਾਨ ਨਿਤੀਸ਼ ਦੀ ਬੀਮਾਰੀ ਨੂੰ ਵੀ ਰਾਬੜੀ ਦੇਵੀ ਨੇ ਬਹਾਨਾ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲਾਲੂ ਪਰਿਵਾਰ ਨੇ ਹੁਣ ਤੱਕ ਜਿੰਨੀ ਵੀ ਮੁਸੀਬਤਾਂ ਦਾ ਸਾਹਮਣਾ ਕੀਤਾ ਹੈ, ਉਸ ‘ਤੇ ਜ਼ਿੰਮੇਵਾਰ ਵੀ ਨਿਤੀਸ਼ ਹੀ ਹਨ। ਬੇਨਾਮੀ ਸੰਪਤੀ ਦੇ ਦੋਸ਼ਾਂ ਨੂੰ ਝੂਠਾ ਕਰਾਰ ਦਿੰਦੇ ਹੋਏ ਰਾਬੜੀ ਨੇ ਕਿਹਾ ਹੈ ਕਿ ਖੁਦ ਨਿਤੀਸ਼ ਕੋਲ ਵੀ ਬਹੁਤ ਸਾਰੀ ਸੰਪਤੀ ਹੈ। ਉਨ੍ਹਾਂ ਨੇ ਨਿਤੀਸ਼ ਨੂੰ ਜਾਂਚ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕੀ ਉਹ ਆਪਣੇ ਦੇਸ਼ ਦੇ ਹੋਰ ਨੇਤਾਵਾਂ ਦੀ ਸੰਪਤੀ ਦੀ ਜਾਂਚ ਕਰਨਗੇ?
ਰਾਬੜੀ ਨੇ ਕਿਹਾ ਕਿ ਨਿਤੀਸ਼ ਭਾਜਪਾ ਛੱਡ ਕੇ ਆਏ ਸਨ। ਇਸ ਲਈ ਅਸੀਂ ਉਨ੍ਹਾਂ ਦੇ ਵਿਸ਼ਵਾਸ਼ ਕੀਤਾ ਪਰ ਉਨ੍ਹਾਂ ਨੇ ਵਿਸ਼ਵਾਸ਼ਘਾਤ ਕੀਤਾ ਹੈ। ਅਸੀਂ ਜਿੱਥੋ ਆਏ ਸਨ, ਉੱਥੇ ਹੀ ਪਹੁੰਚ ਗਏ ਹਾਂ।