ਜਲੰਧਰ— ਸ਼ਹੀਦੇ ਆਜ਼ਮ ਊਧਮ ਸਿੰਘ ਦਾ ਅੱਜ ਸ਼ਹੀਦੀ ਦਿਵਸ ਹੈ। ਇਸ ਦਿਨ ‘ਤੇ ਹੀ ਊਧਮ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਇਨ੍ਹਾਂ ਦੀ ਯਾਦ ‘ਚ ਅੱਜ ਹਰ ਸ਼ਹਿਰ ‘ਚ ਬਰਸੀ ਮਨਾਈ ਜਾ ਰਹੀ ਹੈ। ਉਥੇ ਹੀ ਇਸ ਮੌਕੇ ‘ਤੇ ਅੱਜ ਜਲੰਧਰ ‘ਚ ਵੀ ਸ਼ਹੀਦ ਊਧਮ ਸਿੰਘ ਦੀ 77ਵੀਂ ਬਰਸੀ ਮਨਾਈ ਗਈ। ਜਾਣਕਾਰੀ ਮੁਤਾਬਕ ਇਥੋਂ ਦੇ ਸ਼ਹੀਦ ਊਧਮ ਸਿੰਘ ਨਗਰ ‘ਚ ਯੂਥ ਕਾਂਗਰਸ ਅਤੇ ਮਹਿਲਾ ਕਾਂਗਰਸ ਵੱਲੋਂ ਸ਼ਹੀਦ ਊਧਮ ਸਿੰਘ ਦੀ 77ਵੀਂ ਬਰਸੀ ਮਨਾਈ ਗਈ। ਇਸ ਮੌਕੇ ‘ਤੇ ਜਲੰਧਰ ਦੇ ਪ੍ਰਧਾਨ ਸਰਦਾਰ ਦਲਜੀਤ ਸਿੰਘ ਆਹਲੂਵਾਲੀਆ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਨੇ ਊਧਮ ਸਿੰਘ ਦੀ ਮੂਰਤੀ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ‘ਤੇ ਸਰਦਾਰ ਦਲਜੀਤ ਸਿੰਘ ਆਹਲੂਵਾਲੀਆ ਦੇ ਨਾਲ ਕਈ ਕੌਂਸਲਰਾਂ ਨੇ ਵੀ ਫੁੱਲਾਂ ਦੀ ਮਾਲਾ ਭੇਂਟ ਕਰਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ।