ਜਲੰਧਰ — ਰਾਹੁਲ ਗਾਂਧੀ ਦੇ ਕਾਫਿਲੇ ‘ਤੇ ਹੋਏ ਪਥਰਾਅ ਕਾਰਨ ਗੱਸੇ ‘ਚ ਆਏ ਯੂਥ ਕਾਂਗਰਸ ਕਾਰਜਕਰਤਾਵਾਂ ਨੇ ਯੂਥ ਕਾਂਗਰਸ ਜਲੰਧਰ ਲੋਕਸਭਾ ਹਲਕਾ ਦੇ ਪ੍ਰਧਾਨ ਭੱਲਾ ਦੀ ਅਗਵਾਈ ‘ਚ ਸੜਕਾਂ ‘ਤੇ ਉਤਰ ਕੇ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ ਤੇ ਆਰ. ਐੱਸ. ਐੱਸ. ਦਾ ਪੁਤਲਾ ਵੀ ਫੂਕਿਆ ਗਿਆ। ਅਸ਼ਿਵਨ ਭੱਲਾ ਨੇ ਦੱਸਿਆ ਕਿ ਰਾਹੁਲ ‘ਤੇ ਹੋਇਆ ਹਮਲਾ ਭਾਜਪਾ ਤੇ ਆਰ. ਐੱਸ. ਐੱਸ. ਦੀ ਬੌਖਲਾਹਟ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦਾ ਦੁੱਖ ਵਡਾਉਣ ਨਾਲ ਭਾਜਪਾ ਨੇਤਾ ਪਤਾ ਨਹੀਂ ਕਿਉਂ ਇੰਨਾ ਬੌਖਲਾ ਗਏ ਕਿ ਉਨ੍ਹਾਂ ਨੂੰ ਰਾਹੁਲ ਦਾ ਦੌਰਾ ਵੀ ਰਾਸ ਨਹੀਂ ਆਇਆ। ਭੱਲਾ ਨੇ ਦੱਸਿਆ ਕਿ ਇਸ ਸਾਰੇ ਘਟਨਾਕ੍ਰਮ ਨਾਲ ਆਰ. ਐੱਸ. ਐੱਸ. ਦਾ ਵੀ ਚਰਿੱਤਰ ਤੇ ਚਿਹਰਾ ਬੇਨਕਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਵੱਡੇ ਘਰਾਨਿਆਂ ਨੂੰ ਫਾਇਦਾ ਪਹੁੰਚਾਉਣ ਦੀ ਆੜ ‘ਚ ਪਹਿਲਾ ਨੋਟਬੰਦੀ ਤੇ ਹੁਣ ਜੀ. ਐੱਸ. ਟੀ. ਨੂੰ ਲਾਗੂ ਕਰਨ ‘ਚ ਦਿਖਾਈ ਜਲਦਬਾਜ਼ੀ ਨਾਲ ਮੋਦੀ ਸਰਕਾਰ ਜਨਤਾ ਦਾ ਭਰੋਸਾ ਗੁਆ ਚੁੱਕੀ ਹੈ।