ਸਮੱਗਰੀ
150 ਗ੍ਰਾਮ ਉਬਲੇ ਆਲੂ
100 ਗ੍ਰਾਮ ਕੇਲਾ
150 ਗ੍ਰਾਮ ਸੇਬ
120 ਗ੍ਰਾਮ ਖੀਰਾ
50 ਗ੍ਰਾਮ ਲੋਬਿਆ ਉਬਲਿਆ ਹੋਇਆ
150 ਗ੍ਰਾਮ ਪਪੀਤਾ
1 ਚਮੱਚ ਲਾਲ ਮਿਰਚ
1 ਚਮੱਚ ਜੀਰਾ ਪਾਊਡਰ
1 ਚਮੱਚ ਹਰੀ ਮਿਰਚ
1 ਚਮੱਚ ਨਿੰਬੂ ਦਾ ਰਸ
3 ਚਮੱਚ ਇਮਲੀ ਦਾ ਪਲਪ
3 ਚਮੱਚ ਇਮਲੀ ਦੀ ਚਟਨੀ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਸਾਰੇ ਫ਼ਰੂਟ ਨੂੰ ਕੱਟ ਲਓ ਅਤੇ ਫ਼ਿਰ ਇੱਕ ਕੋਲੀ ਵਿੱਚ ਪਿਆਜ, ਕੇਲੇ, ਸੇਬ, ਖੀਰਾ, ਕਚਾਲੂ, ਪਪੀਤਾ ਅਤੇ ਲੋਬਿਆ ਮਿਲਾ ਲਓ।
ਫ਼ਿਰ ਇਸ ਵਿੱਚ ਲਾਲ ਮਿਰਚ , ਚਾਟ ਮਸਾਲਾ, ਹਰੀ ਮਿਰਚ, ਕਾਲਾ ਨਮਕ, ਜੀਰਾ, ਹਰੀ ਮਿਰਚ, ਨਿੰਬੂ ਦਾ ਰਸ, ਇਮਲੀ ਦਾ ਪਲਪ, ਇਮਲੀ ਦੀ ਚਟਨੀ ਪਾ ਕੇ ਮਿਕਸ ਕਰ ਲਓ। ਚਾਟ ਬਣ ਕੇ ਤਿਆਰ ਹੈ ਇਸ ਨੂੰ ਸਰਵ ਕਰੋ।