ਰਾਤ ਦਿਨ ਕੰਮ ਦੀਆਂ ਜਿੰਮੇਦਾਰੀਆਂ ਅਤੇ ਕੰਮ ਵਿੱਚ ਬਿਜੀ ਹੋਣ ਦੇ ਕਾਰਨ ਆਰਾਮ ਕਰਨ ਦਾ ਸਮਾਂ ਨਹੀਂ ਹੁੰਦਾ। ਸਿਰਫ਼ ਰਾਤ ਦਾ ਹੀ ਸਮਾਂ ਹੈ ਜਦੋਂ ਲੋਕ ਆਰਾਮ ਦੀ ਨੀਂਦ ਨਾਲ ਦਿਨ ਭਰ ਦੀ ਥਕਾਵਟ ਨੂੰ ਦੂਰ ਕਰ ਸਕਦੇ ਹਨ ਪਰ ਕਈ ਵਾਰ ਕੁਝ ਵਜ੍ਹਾ ਨਾ ਹੁੰਦੇ ਹੋਏ ਵੀ ਸਾਰੀ ਰਾਤ ਨੀਂਦ ਨਹੀਂ ਆਉਂਦੀ। ਜਿਸ ਕਾਰਨ ਅਸੀਂ ਹੋਰ ਵੀ ਪ੍ਰੇਸ਼ਾਨ ਹੋ ਜਾਂਦੇ ਹਾਂ। ਇਸ ਦੇ ਪਿੱਛੇ ਦੀ ਵਜ੍ਹਾ ਸਾਡਾ ਗਲਤ ਤਰੀਕੇ ਨਾਲ ਖਾਦਾ ਭੋਜਨ ਵੀ ਹੋ ਸਕਦਾ ਹੈ। ਕੁਝ ਆਹਾਰ ਅਜਿਹੇ ਹੁੰਦੇ ਹਨ ਜੋ ਰਾਤ ਦੇ ਸਮੇਂ ਖਾਣ ਨਾਲ ਨੀਂਦ ਵਿੱਚ ਪ੍ਰੇਸ਼ਾਨੀ ਪਾਉਂਦੇ ਹਨ। ਆਓ ਜਾਣਦੇ ਹਾਂ ਰਾਤ ਦੇ ਸਮੇਂ ਕਿਸ ਤਰ੍ਹਾਂ ਦਾ ਖਾਣਾ ਖਾਣ ਨਾਲ ਤੁਸੀਂ ਚੰਗੀ ਨੀਂਦ ਲੈ ਸਕਦੇ ਹੋ।
1. ਕੇਲਾ
ਕੇਲਾ ਕੈਲਸ਼ੀਅਮ ਅਤੇ ਕਾਰਬੋਹਾਈਡ੍ਰੇਟ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਵਿੱਚ ਟ੍ਰਿਪਟੋਫ਼ੇਨ ਬਣਾਉਣ ਦਾ ਕੰਮ ਕਰਦਾ ਹੈ। ਇਸ ਨਾਲ ਦਿਮਾਗ ਨੂੰ ਆਰਾਮ ਮਿਲਦਾ ਹੈ ਅਤੇ ਨੀਂਦ ਦਿਵਾਉਣ ਵਿੱਚ ਵੀ ਮਦਦਗਾਰ ਹੈ। ਇਸ ਤੋਂ ਇਲਾਵਾ ਕੇਲੇ ਵਿੱਚ ਸ਼ਾਮਲ ਮੈਗਨੀਸ਼ੀਅਮ ਨਾਲ ਮਸਲਸ ਨੂੰ ਆਰਾਮ ਮਿਲਦਾ ਹੈ।
2. ਦੁੱਧ
ਰਾਤ ਨੂੰ ਸੋਣ ਤੋਂ ਪਹਿਲਾਂ ਦੁੱਧ ਦੀ ਵਰਤੋਂ ਕਰਨਾ ਚੰਗਾ ਮੰਨਿਆ ਜਾਂਦਾ ਹੈ। ਇਸ ਵਿੱਚ ਬਹੁਤ ਸਾਰਾ ਕੈਲਸ਼ੀਅਮ ਹੁੰਦਾ ਹੈ ਜੋ ਨੀਂਦ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਬਣਨ ਦਿੰਦਾ ਜੇ ਤੁਹਾਨੂੰ ਵੀ ਰਾਤ ਦੇ ਸਮੇਂ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਹੈ ਤਾਂ ਸੋਂਣ ਤੋਂ ਪਹਿਲਾਂ ਇੱਕ ਗਲਾਸ ਗਰਮ ਦੁੱਧ ਜ਼ਰੂਰ ਪੀ ਲਓ।
3. ਬਾਦਾਮ
ਬਾਦਾਮ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਇਸ ਵਿੱਚ ਫ਼ੈਟ, ਮੈਗਨੀਸ਼ੀਅਮ, ਆਇਰਨ, ਅਮੀਨੋ ਐਸਿਡ ਚੰਗੀ ਨੀਂਦ ਲਈ ਲਾਭਕਾਰੀ ਹੁੰਦੇ ਹਨ। ਰਾਤ ਦੇ ਸਮੇਂ ਬਾਦਾਮ ਦੀ ਵਰਤੋਂ ਜ਼ਰੂਰ ਕਰੋ। ਤੁਸੀਂ ਬਾਦਾਮ ਦੇ ਨਾਲ ਦੁੱਧ ਅਤੇ ਸ਼ਹਿਦ ਵੀ ਲੈ ਸਕਦੇ ਹੋ।
4. ਸ਼ਹਿਦ
ਸ਼ਹਿਦ ਐਂਟੀਬੈਕਟੀਰੀਅਲ, ਐਂਟੀਆਕਸੀਡੇਂਟ ਅਤੇ ਐਂਟੀਫ਼ੰਗਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਰਾਤ ਦੇ ਸਮੇਂ ਇਸ ਨੂੰ ਡਾਈਟ ਵਿੱਚ ਜ਼ਰੂਰ ਸ਼ਾਮਲ ਕਰੋ।
5. ਦਲੀਆ
ਦਲੀਆ ਪੋਸ਼ਣ ਨਾਲ ਭਰਪੂਰ ਹਲਕਾ ਆਹਾਰ ਹੈ। ਇਹ ਆਸਾਨੀ ਨਾਲ ਪਚ ਵੀ ਜਾਂਦਾ ਹੈ। ਤੁਸੀਂ ਰਾਤ ਨੂੰ ਦੁੱਧ , ਸ਼ਹਿਦ, ਕੇਲੇ ਅਤੇ ਬਾਦਾਮ ਦੇ ਨਾਲ ਇਸ ਨੂੰ ਖਾ ਸਕਦੇ ਹੋ। ਰਾਤ ਨੂੰ ਸੋਣ ਤੋਂ ਪਹਿਲਾਂ ਇੱਕ ਕੋਲੀ ਦਲੀਆ ਜ਼ਰੂਰ ਖਾਓ।