ਵਾਸ਼ਿੰਗਟਨ: ਅਮਰੀਕਾ ਅਤੇ ਨਾਰਥ ਕੋਰੀਆ ਵਿਚਾਲੇ ਤਣਾਅ ਲਗਾਤਾਰ ਜਾਰੀ ਹੈ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਹੁਣ ਇਸ ਤੇ ਇੱਕ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਅਮਰੀਕਾ ਅਤੇ ਨਾਰਥ ਕੋਰੀਆ ਦੇ ਵਿੱਚ ਇੱਕ ਵੱਡੀ ਲਡ਼ਾਈ ਹੋ ਸਕਦੀ ਹੈ।
ਪੁਤਿਨ ਨੇ ਕਿਹਾ ਕਿ ਅਮਰੀਕਾ ਵਲੋਂ ਨਾਰਥ ਕੋਰੀਆ ਉੱਤੇ ਦਬਾਅ ਬਣਾਉਣ ਦਾ ਨਤੀਜਾ ਘਾਤਕ ਹੋ ਸਕਦਾ ਹੈ। ਉਹਨਾਂ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਗੱਲਬਾਤ ਦੇ ਜ਼ਰੀਏ ਵਿਵਾਦ ਸੁਲਝਾਉਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਅਮਰੀਕੀ ਨਾਗਰਿਕਾਂ ਦੀ ਉੱਤਰ ਕੋਰੀਆ ਯਾਤਰਾ ਤੇ ਟਰੰਪ ਨੇ ਰੋਕ ਲਗਾ ਦਿੱਤਾ ਹੈ। ਇਹ ਰੋਕ ਜੂਨ ਵਿੱਚ ਹੋਈ ਅਮਰੀਕੀ ਵਿਦਿਆਰਥੀ ਔਟੋ ਵਾਰਮਬੀਅਰ ਦੀ ਮੌਤ ਦੇ ਬਾਅਦ ਲਗਾਈ ਗਈ।