ਚੰਡੀਗੜ੍ਹ : ਚੰਡੀਗੜ੍ਹ-ਸ਼ਿਮਲਾ ਰਾਸ਼ਟਰੀ ਹਾਈਵੇਅ ‘ਤੇ ਅੱਜ ਧਾਲੀ ਸੁਰੰਗ ਨੇੜੇ ਇਕ ਵੱਡੀ ਢਿੱਗ ਸੜਕ ਉਤੇ ਡਿੱਗ ਪਈ| ਇਸ ਘਟਨਾ ਤੋਂ ਬਾਅਦ ਇਸ ਮਾਰਗ ਉਤੇ ਆਵਾਜਾਈ ਬੰਦ ਹੋ ਗਈ| ਦੂਸਰੇ ਪਾਸੇ ਕੁਝ ਅਜਿਹੀਆਂ ਰਿਪੋਰਟਾਂ ਵੀ ਆ ਰਹੀਆਂ ਹਨ ਕਿ ਇਸ ਮਲਬੇ ਹੇਠਾਂ ਕਈ ਵਾਹਨ ਵੀ ਦਬੇ ਹੋ ਸਕਦੇ ਹਨ|
ਇਸ ਸਬੰਧੀ ਹੋਰ ਜ਼ਿਆਦਾ ਜਾਣਕਾਰੀ ਨਹੀਂ ਮਿਲ ਪਾਈ ਹੈ| ਫਿਲਹਾਲ ਇਸ ਮਾਰਗ ਉਤੇ ਆਵਾਜਾਈ ਰੁਕੀ ਹੋਈ ਹੈ ਅਤੇ ਪ੍ਰਸ਼ਾਸਨ ਵੱਲੋਂ ਰਸਤਾ ਸਾਫ ਕਰਨ ਦੇ ਯਤਨ ਕੀਤੇ ਜਾ ਰਹੇ ਹਨ|
ਇਥੇ ਇਹ ਗੱਲ ਵੀ ਜਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਇਸ ਇਲਾਵਾ ਵਿਚ ਬਾਰਿਸ਼ ਹੋ ਰਹੀ ਹੈ ਅਤੇ ਅੱਜ ਧੁੱਪ ਨਿਕਲਣ ਤੋਂ ਬਾਅਦ ਇਹ ਢਿੱਗਾਂ ਸੜਕ ਉਤੇ ਡਿੱਗ ਪਈਆਂ|