ਅੰਬਾਲਾ : ਇਥੋਂ ਦੀ ਸੈਂਟਰਲ ਜੇਲ ‘ਚ ਬੰਦ ਡੇਰਾ ਸਮਰਥਕ ਵੱਲੋਂ ਖੁਦਕੁਸ਼ੀ ਕਰ ਲੈਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਜੇਲ ਦੇ ਬਾਥਰੂਮ ‘ਚ ਦੋਸ਼ੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ। ਦੋਸ਼ੀ ਯੂ. ਪੀ. ਦੇ ਸਰਸਾਵਾ ਦਾ ਰਹਿਣ ਵਾਲਾ ਸੀ, ਜਿਸ ਦਾ ਨਾਂ ਰਵਿੰਦਰ ਸੀ। ਰਵਿੰਦਰ 25 ਅਗਸਤ ਨੂੰ ਪੰਚਕੂਲਾ ‘ਚ ਹੋਈ ਹਿੰਸਾ ਦੇ ਦੋਸ਼ ‘ਚ ਗ੍ਰਿਫਤਾਰ ਹੋਇਆ ਸੀ।