ਸਾਹਨੇਵਾਲ— ਲੁਧਿਆਣਾ ਦੇ ਨਾਲ ਲੱਗਦੇ ਇਲਾਕਿਆਂ ਲਈ ਖੁਸ਼ਖਬਰੀ ਹੈ ਕਿਊ ਕਿ ਹੁਣ ਦਿੱਲੀ ਦੂਰ ਨਹੀਂ ਰਹਿ ਗਿਆ ਹੈ, ਤੁਸੀਂ ਹਵਾਈ ਸਫਰ ਰਾਹੀਂ ਸਿਰਫ 75 ਮਿੰਟ ‘ਚ ਲੁਧਿਆਣਾ ਤੋਂ ਦਿੱਲੀ ਪਹੁੰਚ ਸਕਦੇ ਹੋ। ਸ਼ਨੀਵਾਰ ਤੋਂ ਪੰਜਾਬ ਦੇ ਸਾਹਨੇਵਾਲ ਅਤੇ ਦਿੱਲੀ ਵਿਚਕਾਰ ਹਵਾਈ ਸੇਵਾ ਦੀ ਸ਼ੁਰੂਆਤ ਹੋ ਗਈ ਹੈ। ਹੁਣ ਹਵਾਈ ਮਾਰਗ ਜ਼ਰੀਏ ਲੁਧਿਆਣਾ ਅਤੇ ਦਿੱਲੀ ਵਿਚਕਾਰ 315 ਕਿਲੋਮੀਟਰ ਦੀ ਦੂਰੀ ਸਿਰਫ 1 ਘੰਟਾ 15 ਮਿੰਟ ਯਾਨੀ 75 ਮਿੰਟ ‘ਚ ਪੂਰੀ ਕੀਤੀ ਜਾ ਸਕੇਗੀ।