ਨਵੀਂ ਦਿੱਲੀ : ਆਖਿਰਕਾਰ ਮੋਦੀ ਕੈਬਨਿਟ ਦੇ ਨਵੇਂ ਚੇਹਰਿਆਂ ਦਾ ਫੈਸਲਾ ਹੋ ਗਿਆ ਹੈ। ਮੋਦੀ ਕੈਬਨਿਟ ‘ਚ ਸ਼ਾਮਲ ਹੋਣ ਵਾਲੇ 9 ਚੇਹਰਿਆਂ ਜਿਸ ਵਿਚ 4 ਨੂੰ ਤਾਰੀਕੀ ਮਿਲੀ ਹੈ ਦੱਸਣਯੋਗ ਹੈ ਕਿ ਇਹਨਾਂ ਸਾਰਿਆਂ ਵਿੱਚੋ 2 ਯੂ.ਪੀ., 2 ਬਿਹਾਰ, 1 ਦਿੱਲੀ, 1 ਰਾਜਸਥਾਨ, 1 ਐਮ.ਪੀ, 1 ਕਰਨਾਟਕ ਅਤੇ 1 ਕੇਰਲ ਤੋਂ ਹਨ। ਜਾਣਕਾਰੀ ਮੁਤਾਬਿਕ 4 ਨੂੰ ਮਿਲੀ ਤਰੱਕੀ ਚ ਧਰਮਿੰਦਰ ਪ੍ਰਧਾਨ ,ਪਿਊਸ਼ ਗੋਇਲ ਨਿਰਮਲਾ ਸੀਤਾਰਮਨ , ਮੁਖਤਾਰ ਅਬਾਸ ਨਕਵੀ ਦੇ ਨਾਮ ਸ਼ਾਮਿਲ ਹਨ ਜਦਕਿ ਨਵੇਂ ਕੈਬਿਨੇਟ ਚਿਹਰੇ ‘ਚ ਸ਼ਿਵ ਪ੍ਰਤਾਪ ਸ਼ੁਕਲਾ , ਅਸ਼ਵਨੀ ਕੁਮਾਰ ਚੌਬੇ , ਡਾ. ਵਿਰੇਂਦਰ ਕੁਮਾਰ ਮੋਦੀ , ਆਰ ਕੇ ਸਿੰਘ , ਅਨੰਤ ਕੁਮਾਰ ਹੇਗੜੇ , ਹਰਦੀਪ ਸਿੰਘ ਪੁਰੀ , ਗਜੇਂਦਰ ਸਿੰਘ ਸ਼ੇਖਾਵਤ, ਸਤਿਆਪਾਲ ਸਿੰਘ ,ਅਲਫੋਂਸ ਕੰਨਥਨਮ ,ਦਾ ਨਾਮ ਸ਼ਾਮਿਲ ਕੀਤਾ ਗਿਆ ਹੈ।