ਰੋਹਤਕ, – ਰੋਹਤਕ ਦੀ ਜੇਲ੍ਹ ਵਿਚ ਬੰਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਤਬੀਅਤ ਵਿਗੜ ਗਈ ਹੈ| ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਮ ਰਹੀਮ ਚੰਗੀ ਤਰ੍ਹਾਂ ਖਾਣਾ ਨਹੀਂ ਖਾ ਰਿਹਾ, ਜਿਸ ਕਾਰਨ ਉਸ ਦੀ ਸਿਹਤ ਵਿਗੜਦੀ ਜਾ ਰਹੀ ਹੈ ਹਾਲਾਂਕਿ ਇਸ ਦੌਰਾਨ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ| ਡਾਕਟਰਾਂ ਦਾ ਕਹਿਣਾ ਹੈ ਕਿ ਰਾਮ ਰਹੀਮ ਜੇਲ੍ਹ ਵਿਚ ਪਹਿਲੇ ਦਿਨ ਤੋਂ ਹੀ ਕਾਫੀ ਪ੍ਰੇਸ਼ਾਨ ਹੈ ਅਤੇ ਹੁਣ ਉਸ ਨੂੰ ਬੁਖਾਰ ਤੇ ਖਾਂਸੀ ਹੋ ਚੁੱਕੀ ਹੈ|
ਇਸ ਦੌਰਾਨ 20 ਸਾਲਾਂ ਦੀ ਸਜਾ ਭੁਗਤ ਰਿਹਾ ਬਾਬਾ ਸਖਤ ਸੁਰੱਖਿਆ ਹੇਠ ਜੇਲ੍ਹ ਵਿਚ ਕਾਫੀ ਬੇਚੈਨ ਹੈ| ਡੇਰੇ ਵਿਚ ਸੁਖ-ਆਰਾਮ ਦੀ ਜ਼ਿੰਦਗੀ ਬਤੀਤ ਕਰਨ ਤੋਂ ਬਾਅਦ ਡੇਰਾ ਮੁਖੀ ਨੂੰ ਹੁਣ ਜੇਲ੍ਹ ਦਾ ਖਾਣਾ ਵੀ ਚੰਗਾ ਨਹੀਂ ਲੱਗ ਰਿਹਾ| ਇਸ ਦੌਰਾਨ ਸੰਭਾਵਨਾ ਹੈ ਕਿ ਜੇਲ੍ਹ ਵਿਚ ਰਾਮ ਰਹੀਮ ਨੂੰ ਛੇਤੀ ਹੀ ਉਸ ਦੇ ਪਰਿਵਾਰ ਨਾਲ ਮਿਲਾਇਆ ਜਾ ਸਕਦਾ ਹੈ|