ਬੀਜਿੰਗ -ਬ੍ਰਿਕਿਸ ਦੇਸ਼ਾਂ ਵੱਲੋਂ ਅੱਜ ਅੱਤਵਾਦ ਖਿਲਾਫ ਇਕਜੁੱਟ ਹੋਣ ਦਾ ਸੰਕਲਪ ਲਿਆ ਗਿਆ| ਬ੍ਰਿਕਸ ਦੇਸ਼ਾਂ ਦੇ ਨੇਤਾ ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸ਼ਾਮਿਲ ਸਨ, ਵੱਲੋਂ ਇਕ ਸਮਾਗਮ ਵਿਚ ਸ਼ਿਰਕਤ ਕੀਤੀ ਗਈ|
ਇਸ ਮੌਕੇ ਬ੍ਰਿਕਸ ਦੇਸ਼ਾਂ ਵੱਲੋਂ ਪਾਕਿਸਤਾਨ ਵਿਚ ਚੱਲ ਰਹੇ ਅੱਤਵਾਦੀ ਸਮੂਹਾਂ ਨਾਲ ਤਾਲਿਬਾਨ ਅਤੇ ਆਈ.ਐਸ.ਆਈ.ਐਸ ਵਰਗੇ ਸੰਗਠਨਾਂ ਦਾ ਨਾਮ ਲਿਆ ਗਿਆ ਤੇ ਇਨ੍ਹਾਂ ਉਤੇ ਨੱਥ ਪਾਉਣ ਦੀ ਗੱਲ ਆਖੀ ਗਈ| ਬ੍ਰਿਕਸ ਦੇਸ਼ਾਂ ਨੇ ਸਾਰੇ ਅੱਤਵਾਦੀ ਸੰਗਠਨਾਂ ਦੀ ਨਿੰਦਾ ਕੀਤੀ ਗਈ|