ਚੰਡੀਗੜ੍ਹ : ਖੁਦ ਨੂੰ ਦੇਵੀ ਦਾ ਅਵਤਾਰ ਦੱਸਣ ਵਾਲੀ ਰਾਧੇ ਮਾਂ ਦੀਆਂ ਮੁਸ਼ਕਿਲਾਂ ਵਿਚ ਵੀ ਵਾਧਾ ਹੋ ਸਕਦਾ ਹੈ।
ਫਗਵਾਡ਼ਾ ਨਿਵਾਸੀ ਸੁਰਿੰਦਰ ਮਿੱਤਲ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਰਾਧੇ ਮਾਂ ਖਿਲਾਫ ਮਾਮਲਾ ਦਰਜ ਕਰਾਉਣ ਦੀ ਅਪੀਲ ਕੀਤੀ ਸੀ, ਜਿਸ ਉੱਤੇ ਹਾਈਕੋਰਟ ਨੇ ਕਪੂਰਥਲਾ ਪੁਲਿਸ ਨੂੰ ਝਾਡ਼ ਪਾਈ ਹੈ। ਅਦਾਲਤ ਨੇ ਪੁਲਿਸ ਤੋਂ ਪੁੱਛਿਆ ਹੈ ਕਿ ਹੁਣ ਤੱਕ ਇਸ ਮਾਮਲੇ ਵਿੱਚ ਮਾਮਲਾ ਦਰਜ ਕਿਉਂ ਨਹੀਂ ਕੀਤਾ ਗਿਆ।
ਇਸ ਤੋਂ ਪਹਿਲਾਂ ਸੁਰਿੰਦਰ ਮਿੱਤਲ ਨੇ ਰਾਧੇ ਮਾਂ ਖਿਲਾਫ ਪੰਜਾਬ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਰਾਧੇ ਮਾਂ ਉਸਨੂੰ ਫੋਨ ਕਰਕੇ ਪ੍ਰੇਸ਼ਾਨ ਕਰਦੀ ਹੈ।