ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਕੇ 4 ਆਈ.ਏ.ਐਸ ਅਤੇ 2 ਪੀ.ਸੀ.ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ| ਜਾਰੀ ਹੁਕਮਾਂ ਅਨੁਸਾਰ ਆਈ.ਏ.ਐਸ ਅਧਿਕਾਰੀ ਬਲਵਿੰਦਰ ਸਿੰਘ ਧਾਲੀਵਾਲ ਨੂੰ ਵਿਸ਼ੇਸ਼ ਸਕੱਤਰ, ਟਰਾਂਸਪੋਰਟ ਐਂਡ ਐਡੀਸ਼ਨ ਐਡੀਸ਼ਨਲ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ, ਆਈ.ਏ.ਐਸ ਅਧਿਕਾਰੀ ਮਨਜੀਤ ਸਿੰਘ ਬਰਾੜ ਨੂੰ ਫੂਡ ਡਿਪਾਰਟਮੈਂਟ, ਸਿਵਲ ਸਪਲਾਈ ਐਂਡ ਕੰਜਿਊਮਰ ਅਫੇਅਰਸ ਫੋਰ ਪੋਸਟਿੰਗ ਮੈਨੇਜਿੰਗ ਡਾਇਰੈਕਟਰ ਪਨਸਪ ਐਂਡ ਐਡੀਸ਼ਨ ਜੁਆਇੰਟ ਡਿਵੈਲਪਮੈਂਟ ਕਮਿਸ਼ਨਰ ਇਟੀਗ੍ਰੇਟ ਰੂਰਲ ਡਿਵੈਲਪਮੈਂਟ ਐਂਡ ਐਡੀਸ਼ਨ ਕਮਿਸ਼ਨਰ ਨਰੇਗਾ, ਆਈ.ਏ.ਐਸ ਅਧਿਕਾਰੀ ਦਵਿੰਦਰਪਾਲ ਸਿੰਘ ਖਰਬੰਦਾ ਨੂੰ ਡਾਇਰੈਕਟਰ ਇੰਡਸਟ੍ਰੀਜ ਐਂਡ ਕਮਰਸ ਐਂਡ ਐਡੀਸ਼ਨ ਡਾਇਰੈਕਟਰ ਇੰਪਲਾਈਮੈਂਟ ਜਨਰੇਸ਼ਨ ਐਂਡ ਟ੍ਰੇਨਿੰਗ ਅਤੇ ਆਈ.ਏ.ਐਸ ਅਧਿਕਾਰੀ ਅਮਰਪਾਲ ਸਿੰਘ ਨੂੰ ਡਿਪਾਰਟਮੈਂਟ ਆਫ ਕੋਆਰਪੋਰੇਸ਼ਨ ਮੈਨੇਜਿੰਗ ਡਾਇਰੈਕਟਰ ਮਿਲਕਫੈੱਡ ਐਂਡ ਐਡੀਸ਼ਨ ਐਡੀਸ਼ਨਲ ਰਜਿਸਟ੍ਰਾਰ (ਪ੍ਰਸ਼ਾਸਕ) ਕੋਆਪ੍ਰੇਟਿਵ ਸੁਸਾਇਟੀ ਪੰਜਾਬ ਲਾਇਆ ਗਿਆ ਹੈ|
ਇਸ ਤੋਂ ਇਲਾਵਾ ਪੀ.ਸੀ.ਐਸ ਅਧਿਕਾਰੀ ਸ੍ਰੀ ਵਿਜੇ ਕੁਮਾਰ ਨੂੰ ਸਬ ਡਿਵੀਜ਼ਨਲ ਮੈਜਿਸਟ੍ਰੇਟ ਡੇਰਾ ਬਾਬਾ ਨਾਨਕ ਐਂਡ ਐਡੀਸ਼ਨ ਸੁਬ ਡਿਵੀਜ਼ਨਲ ਮੈਜਿਸਟ੍ਰੇਟ ਕਲਾਨੌਰ ਲਾਇਆ ਗਿਆ ਹੈ, ਜਦੋਂ ਕਿ ਪੀ.ਸੀ.ਐਸ ਅਧਿਕਾਰੀ ਪ੍ਰਿਤਪਾਲ ਸਿੰਘ ਨੂੰ ਲੈਂਡ ਐਕਜੀਸੀਨ ਕੁਲੈਕਸ਼ਟਰ, ਡਿਪਾਰਟਮੈਂਟ ਆਫ ਇੰਡਸਟ੍ਰੀਜ ਐਂਡ ਕਮਰਸ ਐਂਡ ਐਡੀਸ਼ਨ ਡਿਪਟੀ ਡਾਇਰੈਕਟਰ, ਕੋਲੋਨਾਈਜੇਸ਼ਨ ਐਂਡ ਐਡੀਸ਼ਨ ਐਡੀਸ਼ਨਲ ਡਾਇਰੈਕਟਰ ਮਾਈਨਿੰਗ ਲਾਇਆ ਗਿਆ ਹੈ|