ਨਵੀਂ ਦਿੱਲੀ : ਸੁਪਰੀਮ ਕੋਰਟ ਨੇ 13 ਸਾਲ ਦੀ ਗਰਭਵਤੀ ਬੱਚੀ ਨੂੰ ਗਰਭਪਾਤ ਕਰਾਉਣ ਦੀ ਇਜਾਜ਼ਤ ਦੇ ਦਿੱਤੀ ਹੈ| ਇਸ ਬੱਚੀ ਨਾਲ ਉਸ ਦੇ ਪਿਤਾ ਦੇ ਦੋਸਤ ਨੇ ਬਲਾਤਕਾਰ ਕੀਤਾ ਸੀ ਅਤੇ ਹੁਣ ਇਸ ਨਾਬਾਲਿਗ ਬੱਚੀ ਦੇ ਪੇਟ ਵਿਚ 31 ਹਫਤਿਆਂ ਦਾ ਭਰੂਣ ਹੈ ਅਤੇ ਸੁਪਰੀਮ ਕੋਰਟ ਨੇ ਉਸ ਨੂੰ ਗਰਭਪਾਤ ਕਰਾਉਣ ਦੀ ਇਜਾਜ਼ਤ ਦੇ ਦਿੱਤੀ ਹੈ|
ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ| ਇਸ ਦੌਰਾਨ ਪਰਿਵਾਰ ਨੇ ਲੜਕੀ ਦਾ ਗਰਭਪਾਤ ਕਰਾਉਣ ਲਈ ਸੁਪਰੀਮ ਕੋਰਟ ਤੋਂ ਇਜਾਜਤ ਮੰਗੀ ਸੀ, ਜਿਸ ਨੂੰ ਅੱਜ ਸੁਪਰੀਮ ਕੋਰਟ ਨੇ ਪ੍ਰਵਾਨ ਕਰ ਲਿਆ| ਦੱਸਣਯੋਗ ਹੈ ਕਿ ਭਾਰਤ ਵਿਚ 20 ਹਫਤੇ ਤੋਂ ਵੱਧ ਦੇ ਭਰੂਣ ਦਾ ਗਰਭਪਾਤ ਕਰਾਉਣ ਦੀ ਇਜਾਜਤ ਨਹੀਂ ਹੈ|