ਮੁੰਬਈ : ਦੇਸ਼ ਵਿਚ ਰੇਲ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ| ਅੱਜ ਮਹਾਰਾਸ਼ਟਰ ਦੇ ਲੋਨਵਾਲਾ ਖੰਡਾਲ ਨੇੜੇ ਇਕ ਮਾਲਗੱਡੀ ਦੇ 2 ਕੋਚ ਪਟੜੀ ਤੋਂ ਹੇਠਾਂ ਉਤਰ ਗਏ| ਇਸ ਤੋਂ ਪਹਿਲਾਂ ਅੱਜ ਉਤਰ ਪ੍ਰਦੇਸ਼ ਅਤੇ ਦਿੱਲੀ ਵਿਚ ਵੀ 2 ਗੱਡੀਆਂ ਪਟੜੀ ਤੋਂ ਹੇਠਾਂ ਉਤਰ ਗਈਆਂ| ਹਾਲਾਂਕਿ ਇਨ੍ਹਾਂ ਹਾਦਸਿਆਂ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ| ਇਸ ਦੌਰਾਨ ਕਈ ਟ੍ਰੇਨਾਂ ਪ੍ਰਭਾਵਿਤ ਵੀ ਹੋਈਆਂ|