ਵਾਸ਼ਿੰਗਟਨ— ਅਮਰੀਕਾ ‘ਚ 209 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਨਾਲ ਫਲੋਰਿਡਾ ਸੂਬੇ ਵਲ ਵਧ ਰਿਹਾ ਹੈ। ਇਰਮਾ ਤੂਫਾਨ ਨਾਲ ਜੂਝਣ ਲਈ ਹਜ਼ਾਰਾਂ ਭਾਰਤੀ-ਅਮਰੀਕੀਆਂ ਸਮੇਤ ਲੱਖਾਂ ਲੋਕ ਤਿਆਰ ਹੋ ਰਹੇ ਹਨ। ਸਾਲ 2010 ਦੀ ਜਨਗਣਨਾ ਮੁਤਾਬਕ ਫਲੋਰਿਡਾ ‘ਚ ਭਾਰਤੀ ਮੂਲ ਦੇ ਅਮਰੀਕੀ ਲੋਕਾਂ ਦੀ ਆਬਾਦੀ ਤਕਰੀਬਨ 120,000 ਹੈ, ਜਿਨ੍ਹਾਂ ‘ਚੋਂ ਹਜ਼ਾਰਾਂ ਮਿਆਮੀ, ਫੋਰਟ ਡੀਲ ਅਤੇ ਟਪਾ ‘ਚ ਰਹਿੰਦੇ ਹਨ, ਜੋ ਤੂਫਾਨ ਦੇ ਲਿਹਾਜ ਨਾਲ ਖਤਰਨਾਕ ਹੈ।
ਇਸ ਦੌਰਾਨ ਕੈਰੀਬੀਆਈ ਟਾਪੂ ਸੈਂਟ ਮਰਟਿਨ ਤੋਂ ਤਕਰੀਬਨ 60 ਭਾਰਤੀ ਨਾਗਰਿਕਾਂ ਨੂੰ ਕੱਢਿਆ ਜਾ ਰਿਹਾ ਹੈ। ਇਰਮਾ ਨੇ ਇਸ ਟਾਪੂ ‘ਤੇ ਤਬਾਹੀ ਮਚਾਈ ਹੋਈ ਹੈ। ਜ਼ਿਆਦਾਤਰ ਭਾਰਤੀ ਨਾਗਰਿਕਾਂ ਕੋਲ ਅਮਰੀਕਾ ਦਾ ਥੋੜੇ ਸਮੇਂ ਦਾ ਟਰਾਂਜ਼ਿਟ ਵੀਜ਼ਾ ਹੈ। ਜਿਨ੍ਹਾਂ ਕੋਲ ਇਹ ਵੀਜ਼ਾ ਨਹੀਂ ਹੈ, ਉਨ੍ਹਾਂ ਲਈ ਇੱਥੇ ਭਾਰਤੀ ਦੂਤਘਰ ਵਿਦੇਸ਼ ਮੰਤਰਾਲਾ ਅਤੇ ਹੋਮਲੈਂਡ ਸੁਰੱਖਿਆ ਨਾਲ ਮਿਲ ਕੇ ਉਨ੍ਹਾਂ ਨੂੰ ਵੀਜ਼ਾ ਉਪਲਬਧ ਕਰਵਾ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਜਹਾਜ਼ਾਂ ਰਾਹੀਂ ਅਮਰੀਕਾ ਤੋਂ ਭੇਜਿਆ ਜਾ ਸਕੇ ਅਤੇ ਉਹ ਭਾਰਤ ਵਾਪਸ ਜਾ ਸਕਣ। ਬਹੁਤ ਸਾਰੇ ਭਾਰਤੀ ਸੰਗਠਨ ਮਿਲ ਕੇ ਜ਼ਰੂਰਤ ਮੰਦਾਂ ਲਈ ਖਾਣ-ਪੀਣ ਅਤੇ ਹੋਰ ਪ੍ਰਬੰਧ ਕਰਨ ‘ਚ ਜੁਟੇ ਹਨ।